ਡਾਕਖਾਨਾ
Dak Khana
ਡਾਕਖਾਨਾ ਇੱਕ ਸਰਕਾਰੀ ਦਫ਼ਤਰ ਹੈ। ਇੱਥੇ ਡਾਕ ਦਾ ਕੰਮ ਕੀਤਾ ਜਾਂਦਾ ਹੈ।
ਡਾਕਖਾਨੇ ਵਿੱਚ ਬਹੁਤ ਸਾਰੀਆਂ ਖਿੜਕੀਆਂ ਹੁੰਦੀਆਂ ਹਨ। ਪੋਸਟਕਾਰਡ, ਅੰਦਰੂਨੀ ਚਿੱਠੀਆਂ, ਲਿਫ਼ਾਫ਼ੇ ਅਤੇ ਸਟੈਂਪ ਵੱਖ-ਵੱਖ ਖਿੜਕੀ ਤੇ ਮਿਲਦੇ ਹਨ। ਕਿਸੇ ਖਿੜਕੀ ਤੇ ਮਨੀ ਆਰਡਰ ਲਿਆ ਜਾਂਦਾ ਹੈ। ਰਜਿਸਟਰੀ ਅਤੇ ਪਾਰਸਲ ਲਈ ਵੱਖਰੀਆਂ ਖਿੜਕੀਆਂ/ਵਿੰਡੋਜ਼ ਹੁੰਦੀਆਂ ਹਨ। ਤਾਰ ਭੇਜਣ ਲਈ ਇੱਕ ਵੱਖਰਾ ਵਿਭਾਗ ਹੁੰਦਾ ਹੈ। ਡਾਕਖਾਨੇ ਵਿੱਚ ਇੱਕ ਬੱਚਤ ਬੈਂਕ ਵੀ ਹੁੰਦਾ ਹੈ।
ਲੋਕ ਚਿੱਠੀਆਂ ਨੂੰ ਲੈਟਰ-ਬਕਸਿਆਂ ਵਿੱਚ ਪਾ ਦਿੰਦੇ ਹਨ। ਡਾਕੀਆ ਉਨ੍ਹਾਂ ਚਿੱਠੀਆਂ ਨੂੰ ਡਾਕਖਾਨੇ ਲੈ ਜਾਂਦਾ ਹੈ। ਉਥੋਂ ਇਹ ਚਿੱਠੀਆਂ ਪਤੇ ਅਨੁਸਾਰ ਵੱਖ-ਵੱਖ ਥਾਵਾਂ ਤੇ ਭੇਜੀਆਂ ਜਾਂਦੀਆਂ ਹਨ। ਬਾਹਰੋਂ ਆਉਣ ਵਾਲੀਆਂ ਚਿੱਠੀਆਂ ਪਤੇ ਅਨੁਸਾਰ ਛਾਂਟੀਆਂ ਜਾਂਦੀਆਂ ਹਨ। ਫਿਰ ਡਾਕੀਆ ਉਨ੍ਹਾਂ ਚਿੱਠੀਆਂ ਤੇ ਲਿਖੇ ਪਤੇ ਅਨੁਸਾਰ ਘਰ-ਘਰ ਪਹੁੰਚਾਉਂਦਾ ਸੀ।
ਦਰਅਸਲ, ਡਾਕਘਰ ਬਹੁਤ ਸਾਰੇ ਲੋਕਾਂ ਦੀ ਸੇਵਾ ਕਰਦਾ ਹੈ।
0 Comments