ਦੁਸਹਿਰਾ ਦਾ ਤਿਉਹਾਰ
Dussehra Da Tiyuhar
ਦੁਸਹਿਰਾ ਸਾਡੇ ਦੇਸ਼ ਦਾ ਪ੍ਰਸਿੱਧ ਤਿਉਹਾਰ ਹੈ। ਇਸ ਨੂੰ 'ਵਿਜਯਾਦਸ਼ਮੀ' ਵੀ ਕਿਹਾ ਜਾਂਦਾ ਹੈ।
ਦੁਸਹਿਰਾ ਅਸ਼ਵਿਨ ਮਹੀਨੇ ਦੀ ਸ਼ੁਕਲਪਕਸ਼ ਦੀ ਦਸਵੇਂ ਦਿਨ ਮਨਾਇਆ ਜਾਂਦਾ ਹੈ। ਕਿਹਾ ਜਾਂਦਾ ਹੈ ਕਿ ਇਸ ਦਿਨ ਭਗਵਾਨ ਰਾਮ ਨੇ ਰਾਵਣ ਨੂੰ ਮਾਰਿਆ ਸੀ।
ਇਸੇ ਕਰਕੇ ਦੁਸਹਿਰੇ ਵਾਲੇ ਦਿਨ ਰਾਵਣ ਦੇ ਪੁਤਲੇ ਸਾੜੇ ਜਾਂਦੇ ਹਨ। ਕਈ ਥਾਵਾਂ ਤੇ ਇਸ ਦਿਨ ਕਾਲੀ ਮਾਤਾ ਦਾ ਜਲੂਸ ਵੀ ਕੱਢਿਆ ਜਾਂਦਾ ਹੈ।
ਦੁਸਹਿਰੇ ਵਾਲੇ ਦਿਨ ਲੋਕ ਆਪਣੇ ਘਰਾਂ ਅਤੇ ਦੁਕਾਨਾਂ ਦੇ ਦਰਵਾਜ਼ਿਆਂ ਤੇ ਤੋਰਨਾਂ ਬੰਨ੍ਹਦੇ ਹਨ।
ਲੋਕ ਦੁਸਹਿਰੇ ਨੂੰ ਬਹੁਤ ਹੀ ਸ਼ੁਭ ਦਿਨ ਮੰਨਦੇ ਹਨ।
0 Comments