ਈਦ ਦਾ ਤਿਉਹਾਰ
Eid Da Tiyuhaar
ਮੁਸਲਮਾਨ ਭਰਾ ਸਾਲ ਵਿੱਚ ਤਿੰਨ ਈਦ ਮਨਾਉਂਦੇ ਹਨ-ਰਮਜ਼ਾਨ ਈਦ, ਬਕਰੀ ਈਦ ਬਕਰੀਦ ਅਤੇ ਈਦ-ਏ-ਮਿਲਾਦ।
ਰਮਜ਼ਾਨ ਦਾ ਮਹੀਨਾ ਪੂਰਾ ਹੋਣ ਤੇ ਰਮਜ਼ਾਨ ਈਦ ਮਨਾਈ ਜਾਂਦੀ ਹੈ। ਹਜ਼ਰਤ ਇਸਮਾਈਲ ਦੀ ਕੁਰਬਾਨੀ ਦੀ ਯਾਦ ਵਿੱਚ ਬਕਰੀ ਈਦ ਮਨਾਈ ਜਾਂਦੀ ਹੈ। ਈਦ-ਏ-ਮਿਲਾਦ ਹਜ਼ਰਤ ਮੁਹੰਮਦ ਦਾ ਜਨਮ ਦਿਨ ਮਨਾਉਣ ਲਈ ਮਨਾਇਆ ਜਾਂਦਾ ਹੈ।
ਸਾਰੇ ਮੁਸਲਮਾਨ ਈਦ ਬੜੇ ਉਤਸ਼ਾਹ ਨਾਲ ਮਨਾਉਂਦੇ ਹਨ। ਈਦ ਵਾਲੇ ਦਿਨ ਉਹ ਨਵੇਂ ਕੱਪੜੇ ਪਹਿਨ ਕੇ ਮਸਜਿਦਾਂ ਵਿਚ ਨਮਾਜ਼ ਅਦਾ ਕਰਦੇ ਹਨ। ਪ੍ਰਾਰਥਨਾ ਤੋਂ ਬਾਅਦ, ਉਹ ਇੱਕ ਦੂਜੇ ਨੂੰ ਗਲੇ ਲਗਾਉਂਦੇ ਹਨ। ਉਹ ਇੱਕ ਦੂਜੇ ਨੂੰ 'ਈਦ-ਮੁਬਾਰਕ' ਕਹਿੰਦੇ ਹਨ। ਈਦ ਵਾਲੇ ਦਿਨ ਮਿੱਠੀਆਂ ਸੇਵੀਆਂ ਖਾਣ ਦਾ ਰਿਵਾਜ ਹੈ। ਘਰ ਆਉਣ ਵਾਲੇ ਦੋਸਤਾਂ-ਮਿੱਤਰਾਂ ਅਤੇ ਰਿਸ਼ਤੇਦਾਰਾਂ ਨੂੰ ਵੀ ਮਿੱਠੀਆਂ ਸੇਵੀਆਂ ਖੁਆਇਆਂ ਜਾਂਦੀਆਂ ਹਨ। ਲੋਕ ਇਸ ਦਿਨ ਦਾਨ ਅਤੇ ਧਰਮ ਵੀ ਕਰਦੇ ਹਨ।
ਦਰਅਸਲ ਈਦ ਭਾਈਚਾਰਕ ਸਾਂਝ ਦਾ ਅਨੋਖਾ ਤਿਉਹਾਰ ਹੈ।
0 Comments