ਛੁੱਟੀਆਂ 

Holidays



ਬੱਚਿਆਂ ਨੂ ਛੁੱਟੀ ਦਾ ਦਿਨ ਬੜਾ ਚੰਗਾ ਲੱਗਦਾ ਹੈ। 

ਸਾਨੂੰ ਛੁੱਟੀ ਵਾਲੇ ਦਿਨ ਸਕੂਲ ਜਾਣ ਦੀ ਚਿੰਤਾ ਨਹੀਂ ਕਰਨੀ ਪੈਂਦੀ। ਅਸੀਂ ਸਵੇਰੇ ਦੇਰ ਤੱਕ ਸੌਂਦੇ ਹਾਂ। ਅਸੀਂ ਉਸ ਦਿਨ ਬਹੁਤ ਖੇਡਦੇ ਹਾਂ। ਅਸੀਂ ਸਾਰੇ ਦੋਸਤ ਕ੍ਰਿਕਟ ਜਾਂ ਕਬੱਡੀ ਖੇਡਣ ਲਈ ਗਰਾਊਂਡ ਵਿੱਚ ਜਾਂਦੇ ਹਾਂ। ਬਰਸਾਤ ਦੇ ਮੌਸਮ ਵਿੱਚ ਅਸੀਂ ਘਰ ਵਿੱਚ ਕੈਰਮ, ਤਾਸ਼ ਜਾਂ ਵੀਡੀਓ ਗੇਮ ਖੇਡਦੇ ਹਾਂ।

ਛੁੱਟੀ ਵਾਲੇ ਦਿਨ ਮਾਂ ਜ਼ਰੂਰ ਕੋਈ ਨਾ ਕੋਈ ਪਕਵਾਨ ਪਕਾਉਂਦੀ ਹੈ। ਸ਼ਾਮ ਨੂੰ ਅਸੀਂ ਸੈਰ ਲਈ ਜਾਂਦੇ ਹਾਂ। ਕਈ ਵਾਰ ਅਸੀਂ ਆਪਣੇ ਮਾਤਾ-ਪਿਤਾ ਨਾਲ ਸਿਨੇਮਾ ਦੇਖਣ ਵੀ ਜਾਂਦੇ ਹਾਂ।

ਸੱਚੀ, ਛੁੱਟੀ ਦੇ ਦਿਨ ਬੜਾ ਮਜਾ ਆਉਂਦਾ ਹੈ।