ਮੈਂ ਡਾਕਟਰ ਬਣਨਾ ਚਾਹੁੰਦਾ ਹਾਂ 
I want to be a Doctor



ਦੁਨਿਆ ਵਿਚ ਲੋਕ ਤਰ੍ਹਾਂ-ਤਰ੍ਹਾਂ ਦੇ ਕਾਰੋਬਾਰ ਕਰਦੇ ਹਨ। ਕੋਈ ਕਿਸਾਨ ਹੈ, ਕੁਝ ਕਾਰੋਬਾਰੀ ਹਨ, ਕੁਝ ਇੰਜੀਨੀਅਰ ਹਨ। ਮੈਂ ਫੈਸਲਾ ਕੀਤਾ ਹੈ ਕਿ ਮੈਂ ਵੱਡਾ ਹੋ ਕੇ ਡਾਕਟਰ ਬਣਾਂਗਾ।


ਜ਼ਿੰਦਗੀ ਵਿਚ ਪੈਸਾ ਬਹੁਤ ਜ਼ਰੂਰੀ ਹੈ। ਪਰ ਮੈਂ ਪੈਸੇ ਕਮਾਉਣ ਲਈ ਡਾਕਟਰ ਨਹੀਂ ਬਣਨਾ ਚਾਹੁੰਦਾ। ਡਾਕਟਰ ਬਣ ਕੇ ਗਰੀਬਾਂ ਦੀ ਸੇਵਾ ਕਰਾਂਗਾ। ਮੈਂ ਮਰੀਜ਼ਾਂ ਦੇ ਦਰਦ ਭਰੇ ਹੰਝੂਆਂ ਨੂੰ ਮੁਸਕਰਾਹਟ ਵਿੱਚ ਬਦਲ ਦਿਆਂਗਾ। ਮੈਂ ਪਿੰਡ-ਪਿੰਡ ਜਾਵਾਂਗਾ ਅਤੇ ਰੋਗ ਰਾਹਤ ਕੈਂਪ ਲਗਾਵਾਂਗਾ। ਕੈਂਪ ਵਿੱਚ ਆਉਣ ਵਾਲੇ ਮਰੀਜ਼ਾਂ ਦਾ ਮੁਫ਼ਤ ਇਲਾਜ ਕਰਾਂਗਾ।


ਡਾਕਟਰ ਬਣਨ ਤੋਂ ਬਾਦ ਵੀ ਮੈਂ ਸਾਦਗੀ ਨਾਲ ਹੀ ਰਹਾਂਗਾ। ਮੈਂ ਲੋਕਾਂ ਨੂੰ ਜਿਉਣ ਦਾ ਸੱਚਾ ਰਾਹ ਦਿਖਾਵਾਂਗਾ। ਮੈਂ ਅਖਬਾਰਾਂ ਵਿੱਚ ਅਜਿਹੇ ਲੇਖ ਲਿਖਾਂਗਾ, ਜਿਨ੍ਹਾਂ ਨੂੰ ਪੜ੍ਹ ਕੇ ਲੋਕ ਬਿਮਾਰੀਆਂ ਤੋਂ ਬਚਣ ਦੀ ਕੋਸ਼ਿਸ਼ ਕਰਨਗੇ।


ਮੈਂ ਇੱਕ ਆਦਰਸ਼ ਡਾਕਟਰ ਬਣਨਾ ਚਾਹੁੰਦਾ ਹਾਂ।