ਜਯੋਤਿਬਾ ਫੂਲੇ 
Jyotiba Phule



ਮਹਾਤਮਾ ਫੂਲੇ ਸਾਡੇ ਦੇਸ਼ ਦੇ ਮਹਾਨ ਸਮਾਜ ਸੁਧਾਰਕ ਸਨ। ਉਹਨਾਂ ਦਾ ਨਾਂ ਜੋਤੀਰਾਓ ਫੂਲੇ ਸੀ। ਲੋਕ ਉਹਨਾਂ ਨੂੰ ਪਿਆਰ ਨਾਲ 'ਜੋਤੀਬਾ' ਕਹਿੰਦੇ ਸਨ।


ਜੋਤੀਰਾਓ ਜੀ ਦਾ ਜਨਮ 1827 ਵਿੱਚ ਮਹਾਰਾਸ਼ਟਰ ਵਿੱਚ ਹੋਇਆ ਸੀ। ਉਨ੍ਹਾਂ ਦੇ ਪਿਤਾ ਦਾ ਨਾਮ ਗੋਵਿੰਦਰਾਵ ਅਤੇ ਮਾਤਾ ਦਾ ਨਾਮ ਚਿਮਨਾਬਾਈ ਸੀ। ਗੋਵਿੰਦਰਾਓ ਫੁੱਲ ਵੇਚਦੇ ਸੀ। ਇਸ ਲਈ ਲੋਕ ਉਨ੍ਹਾਂ ਨੂੰ 'ਫੂਲੇ' ਕਹਿ ਕੇ ਬੁਲਾਉਂਦੇ ਸਨ।


ਉਨ੍ਹਾਂ ਦਿਨਾਂ ਵਿੱਚ ਸਾਡੇ ਦੇਸ਼ ਵਿੱਚ ਕੁੜੀਆਂ ਨੂੰ ਸਿੱਖਿਆ ਨਹੀਂ ਦਿੱਤੀ ਜਾਂਦੀ ਸੀ। ਜੋਤੀਰਾਓ ਜੀ ਨੇ ਪੁਣੇ ਵਿੱਚ ਕੁੜੀਆਂ ਲਈ ਇੱਕ ਸਕੂਲ ਖੋਲ੍ਹਿਆ। ਇਹ ਸਾਡੇ ਦੇਸ਼ ਵਿੱਚ ਕੁੜੀਆਂ ਦਾ ਪਹਿਲਾ ਸਕੂਲ ਸੀ। ਜੋਤੀਰਾਓ ਜੀ ਅਤੇ ਉਨ੍ਹਾਂ ਦੀ ਪਤਨੀ ਸਾਵਿਤਰੀਬਾਈ ਨੇ ਇਸ ਸਕੂਲ ਵਿੱਚ ਲੜਕੀਆਂ ਨੂੰ ਪੜ੍ਹਾਉਣਾ ਸ਼ੁਰੂ ਕੀਤਾ। ਦਲਿਤਾਂ ਦੀ ਪੀਣ ਵਾਲੇ ਪਾਣੀ ਦੀ ਸਮੱਸਿਆ ਨੂੰ ਦੂਰ ਕਰਨ ਲਈ ਜੋਤੀਰਾਓ ਨੇ ਉਨ੍ਹਾਂ ਲਈ ਆਪਣੇ ਪਾਣੀ ਦੀ ਟੈਂਕੀ ਖੋਲ੍ਹ ਦਿੱਤੀ ਸੀ।


ਜੋਤੀਰਾਓ ਸੱਚ ਨੂੰ ਧਰਮ ਮੰਨਦੇ ਸਨ। ਜੋਤੀਰਾਓ ਜੀ ਦੀ ਮੌਤ 1890 ਵਿੱਚ ਹੋਈ।