ਮਕਰ ਸੰਕ੍ਰਾਂਤੀ 
Makar Sankranti



ਮਕਰ ਸੰਕ੍ਰਾਂਤੀ ਦਾ ਤਿਉਹਾਰ ਹਰ ਸਾਲ 14 ਜਨਵਰੀ ਨੂੰ ਮਨਾਇਆ ਜਾਂਦਾ ਹੈ। ਇਸ ਤਿਉਹਾਰ ਨੂੰ 'ਉੱਤਰਾਯਣ’ ਵੀ ਕਿਹਾ ਜਾਂਦਾ ਹੈ।


ਮਕਰ ਸੰਕ੍ਰਾਂਤੀ ਨੂੰ ਪਵਿੱਤਰ ਦਿਨ ਮੰਨਿਆ ਜਾਂਦਾ ਹੈ। ਇਸ ਦਿਨ ਲੱਖਾਂ ਲੋਕ ਪਵਿੱਤਰ ਨਦੀਆਂ ਵਿੱਚ ਇਸ਼ਨਾਨ ਕਰਦੇ ਹਨ। ਇਸ ਦਿਨ ਘਰਾਂ ਵਿੱਚ ਤਿਲ ਅਤੇ ਗੁੜ ਦੇ ਲੱਡੂ ਬਣਾਏ ਜਾਂਦੇ ਹਨ। ਇਹ ਲੱਡੂ ਗਰੀਬਾਂ ਨੂੰ ਦਾਨ ਕੀਤੇ ਜਾਂਦੇ ਹਨ। ਤਿਲ-ਗੁੜ ਵੀ ਰਿਸ਼ਤੇਦਾਰਾਂ ਵਿੱਚ ਵੰਡਿਆ ਜਾਂਦਾ ਹੈ।


ਮਕਰ ਸੰਕ੍ਰਾਂਤੀ ਨੂੰ 'ਪਤੰਗ-ਪਰਵ’ ਵੀ ਕਿਹਾ ਜਾਂਦਾ ਹੈ। ਇਸ ਦਿਨ ਬੱਚੇ ਅਤੇ ਬਜ਼ੁਰਗ ਸਾਰੇ ਘਰਾਂ ਦੀਆਂ ਛੱਤਾਂ ਤੇ ਪਤੰਗ ਉਡਾਉਂਦੇ ਹਨ। ਪੰਜਾਬ ਦੇ ਕੀ ਸ਼ਹਿਰਾਂ ਅਤੇ ਮੁੰਬਈ, ਅਹਿਮਦਾਬਾਦ, ਸੂਰਤ, ਲਖਨਊ ਵਰਗੇ ਸ਼ਹਿਰਾਂ ਵਿੱਚ ਇਸ ਦਿਨ ਬਹੁਤ ਸਾਰੀਆਂ ਪਤੰਗਾਂ ਉਡਾਈਆਂ ਜਾਂਦੀਆਂ ਹਨ। ਕਈ ਸ਼ਹਿਰਾਂ ਵਿੱਚ ਪਤੰਗ ਉਡਾਉਣ ਦੇ ਮੁਕਾਬਲੇ ਵੀ ਕਰਵਾਏ ਜਾਂਦੇ ਹਨ।


ਸੱਚਮੁੱਚ, ਮਕਰ ਸੰਕ੍ਰਾਂਤੀ ਉਤਸ਼ਾਹ ਅਤੇ ਖੁਸ਼ੀ ਨਾਲ ਭਰਿਆ ਇੱਕ ਵਿਲੱਖਣ ਤਿਉਹਾਰ ਹੈ।