ਮੇਰਾ ਦੋਸਤ 
Mera Dost



ਸਕੂਲ ਵਿੱਚ ਮੇਰੇ ਬਹੁਤ ਸਾਰੇ ਦੋਸਤ ਹਨ। ਪਰ ਉਨ੍ਹਾਂ ਸਾਰਿਆਂ ਵਿੱਚੋਂ ਗੁਰਕਰਨ ਮੇਰਾ ਸਭ ਤੋਂ ਪਿਆਰਾ ਦੋਸਤ ਹੈ। ਉਹ ਮੇਰੀ ਜਮਾਤ ਵਿੱਚ ਪੜ੍ਹਦਾ ਹੈ। ਅਸੀਂ ਦੋਵੇਂ ਇਕੱਠੇ ਸਕੂਲ ਜਾਂਦੇ ਹਾਂ ਅਤੇ ਇਕੱਠੇ ਘਰ ਵਾਪਸ ਆਉਂਦੇ ਹਾਂ। ਅਸੀਂ ਰੋਜ਼ ਇਕੱਠੇ ਪੜ੍ਹਦੇ ਹਾਂ।


ਗੁਰਕਰਨ ਬਹੁਤ ਵਧੀਆ ਮੁੰਡਾ ਹੈ। ਉਹ ਹਮੇਸ਼ਾ ਸਾਫ਼-ਸੁਥਰਾ ਰਹਿੰਦਾ ਹੈ। ਉਹ ਪੜ੍ਹਾਈ ਵਿੱਚ ਬਹੁਤ ਤੇਜ਼ ਹੈ। ਖੇਡਾਂ ਵਿੱਚ ਵੀ ਉਹ ਸਭ ਤੋਂ ਅੱਗੇ ਹੈ। ਉਹ ਸਾਡੀ ਜਮਾਤ ਦਾ ਮਾਨੀਟਰ ਹੈ। ਕਲਾਸ ਦੇ ਸਾਰੇ ਮੁੰਡੇ ਉਸਨੂੰ ਪਿਆਰ ਕਰਦੇ ਹਨ। ਉਹ ਸਾਰੇ ਅਧਿਆਪਕਾਂ ਦਾ ਪਿਆਰਾ ਵਿਦਿਆਰਥੀ ਵੀ ਹੈ।


ਗੁਰਕਰਨ ਕਦੇ ਕਿਸੇ ਨਾਲ ਝਗੜਾ ਨਹੀਂ ਕਰਦਾ। ਉਹ ਸਭ ਦੇ ਨਾਲ ਮਿਲਦਾ ਹੈ। ਉਹ ਹਮੇਸ਼ਾ ਦੂਜਿਆਂ ਦੀ ਮਦਦ ਕਰਦਾ ਹੈ। ਮੈਂ ਆਪਣੇ ਆਪ ਨੂੰ ਖੁਸ਼ਕਿਸਮਤ ਸਮਝਦਾ ਹਾਂ ਕਿ ਮੈਨੂੰ ਗੁਰਕਰਨ ਵਰਗਾ ਦੋਸਤ ਮਿਲਿਆ।