ਮੇਰੀ ਕਲਾਸ ਦਾ ਮੋਨਿਟਰ 
Meri Class Da Monitor



ਹਰਮਨ ਸਾਡੀ ਜਮਾਤ ਦਾ ਸਭ ਤੋਂ ਵਧੀਆ ਵਿਦਿਆਰਥੀ ਹੈ। ਉਹ ਸਾਡੀ ਜਮਾਤ ਦਾ ਮਾਨੀਟਰ ਵੀ ਹੈ।

ਉਹ ਸਿਹਤਮੰਦ, ਨਿਮਰ ਅਤੇ ਹੱਸਮੁੱਖ ਲੜਕਾ ਹੈ। ਉਹ ਹਮੇਸ਼ਾ ਸਾਫ਼-ਸੁਥਰਾ ਰਹਿੰਦਾ ਹੈ। ਉਹ ਸਭ ਦੇ ਨਾਲ ਮਿਲਦਾ ਹੈ। ਉਹ ਹਮੇਸ਼ਾ ਦੂਜਿਆਂ ਦੀ ਮਦਦ ਕਰਦਾ ਹੈ। ਜਮਾਤ ਦੇ ਸਾਰੇ ਬੱਚੇ ਉਸ ਦਾ ਕਹਿਣਾ ਮੰਨਦੇ ਹਨ।

ਹਰਮਨ ਹਰ ਇਮਤਿਹਾਨ ਵਿੱਚ ਅੱਵਲ ਆਉਂਦਾ ਹੈ। ਉਹ ਹਿਸਾਬ ਅਤੇ ਵਿਗਿਆਨ ਵਿੱਚ ਪੂਰੇ ਨੰਬਰ ਲੈਂਦਾ ਹੈ। ਉਸ ਦਾ ਲੇਖ ਵੀ ਸਭ ਤੋਂ ਵੱਧਿਆ ਹੈ। ਉਸ ਨੇ ਭਾਸ਼ਣ ਮੁਕਾਬਲੇ ਵਿੱਚ ਕਈ ਇਨਾਮ ਜਿੱਤੇ ਹਨ। ਉਹ ਖੇਡਾਂ ਵਿੱਚ ਬੜੇ ਜੋਸ਼ ਨਾਲ ਹਿੱਸਾ ਲੈਂਦਾ ਹੈ। ਸਾਰੇ ਅਧਿਆਪਕ ਉਸ ਦੀ ਤਾਰੀਫ਼ ਕਰਦੇ ਹਨ। ਉਹ ਸਾਰੇ ਅਧਿਆਪਕਾਂ ਦਾ ਪਿਆਰਾ ਹੈ।

ਸੱਚੀ, ਹਰਮਨ ਸਾਡੀ ਜਮਾਤ ਦਾ ਹੀਰਾ ਹੈ।