ਉੱਲੂ - ਇੱਕ ਅਜੀਬ ਪੰਛੀ
Ullu - Ek Ajeeb Panchi
ਦੁਨੀਆ ਵਿੱਚ ਪੰਛੀਆਂ ਦੀਆਂ ਵੱਖ-ਵੱਖ ਕਿਸਮਾਂ ਹਨ। ਉੱਲੂ ਇਨ੍ਹਾਂ ਸਾਰਿਆਂ ਵਿੱਚੋਂ ਇੱਕ ਅਜੀਬ ਪੰਛੀ ਹੈ। ਕੁਝ ਲੋਕ ਇਸ ਨੂੰ ਅਸ਼ੁੱਭ ਪੰਛੀ ਮੰਨਦੇ ਹਨ।
ਉੱਲੂ ਜ਼ਿਆਦਾਤਰ ਖੇਤਾਂ-ਖਲਿਹਾਨਾ, ਬਾਗਾਂ ਜਾਂ ਖੰਡਰਾਂ ਵਿੱਚ ਰਹਿੰਦੇ ਹਨ।
ਉੱਲੂ ਦਰੱਖਤਾਂ ਦੀ ਖੋਹ ਅਤੇ ਗੁਫਾਵਾਂ ਵਿੱਚ ਵੀ ਰਹਿੰਦੇ ਹਨ।
ਉੱਲੂ ਦਾ ਸਿਰ ਗੋਲ ਹੁੰਦਾ ਹੈ। ਉਸ ਦੀਆਂ ਅੱਖਾਂ ਵੀ ਗੋਲ ਹੁੰਦੀਆਂ ਹਨ। ਉਸ ਦੀਆਂ ਅੱਖਾਂ ਵਿਚ ਅਦਭੁਤ ਸ਼ਕਤੀ ਹੈ। ਉਹ ਰਾਤ ਦੇ ਹਨੇਰੇ ਵਿਚ ਵੀ ਦੇਖ ਸਕਦਾ ਹੈ। ਉਸਦੇ ਕੰਨ ਬਹੁਤ ਤੇਜ ਹੁੰਦੇ ਹਨ। ਉਹ ਬਿਨਾਂ ਆਵਾਜ਼ ਕੀਤੇ ਆਪਣੇ ਸ਼ਿਕਾਰ ਤੇ ਝਪਟਦਾ ਹੈ। ਇਸੇ ਲਈ ਇਸ ਨੂੰ ‘ਉੱਡਣ ਵਾਲੀ ਬਿੱਲੀ’ ਵੀ ਕਿਹਾ ਜਾਂਦਾ ਹੈ।
ਉੱਲੂ ਉਨ੍ਹਾਂ ਜਾਨਵਰਾਂ ਨੂੰ ਮਾਰਦੇ ਅਤੇ ਖਾਂਦੇ ਹਨ ਜੋ ਫਸਲਾਂ ਨੂੰ ਨੁਕਸਾਨ ਪਹੁੰਚਾਉਂਦੇ ਹਨ, ਜਿਵੇਂ ਕਿ ਚੂਹੇ ਅਤੇ ਗਿਲਹਰੀਆਂ। ਇਸੇ ਲਈ ਉੱਲੂ ਕਿਸਾਨਾਂ ਦਾ ਮਿੱਤਰ ਮਾਨਿਆ ਜਾਂਦਾ ਹੈ।
0 Comments