ਆਜ਼ਾਦੀ 
Azadi



ਅਜ਼ਾਦੀ ਦਾ ਮਹੱਤਵ ਉਸ ਸਮੇਂ ਹੀ ਅਨੁਭਵ ਹੁੰਦਾ ਹੈ ਜਦ ਸਾਨੂੰ ਗੁਲਾਮੀ ਦਾ ਦੁੱਖ ਸਹਿਣਾ ਪਵੇ। ਅਸਲੀਅਤ ਤਾਂ ਇਹ ਹੈ ਕਿ ਕੋਈ ਵੀ ਗੁਲਾਮੀ ਨੂੰ ਪਸੰਦ ਨਹੀਂ ਕਰਦਾ। ਇੱਥੋਂ ਤੱਕ ਕਿ ਪਸ਼ੂ ਪੰਛੀ ਵੀ ਅਜ਼ਾਦੀ ਦੀ ਜ਼ਿੰਦਗੀ ਜਿਊਣੀ ਚਾਹੁੰਦੇ ਹਨ। ਪਿੰਜਰੇ ਪਿਆ ਪੰਛੀ ਪਿੰਜਰੇ ਦੀ ਕੈਦ ਤੋਂ ਮੁਕਤ ਹੋਣਾ ਚਾਹੁੰਦਾ ਹੈ ਅਤੇ ਕਿੱਲੇ ਬੱਝਾ ਪਸ਼ੂ ਵੀ ਗੁਲਾਮੀ ਤੋਂ ਮੁਕਤੀ ਚਾਹੁੰਦਾ ਹੈ। ਬਾਬਾ ਫ਼ਰੀਦ ਨੇ ਤਾਂ ਗੁਲਾਮੀ ਨਾਲੋਂ ਮੌਤ ਨੂੰ ਚੰਗਾ ਦੱਸਿਆ ਹੈ। ਅਨੇਕਾਂ ਮਹਾਂਪੁਰਸ਼ਾ ਨੇ ਸਾਡੇ ਨੂੰ ਅਜ਼ਾਦ ਕਰਵਾਉਣ ਲਈ ਕੁਰਬਾਨੀਆਂ ਦਿੱਤੀਆਂ ਕਿਉਂਕਿ ਉਹ ਗੁਲਾਮੀ ਦੇ ਮੱਹਤਵ ਨੂੰ ਜਾਣਦੇ ਸਨ। ਜਦ 1 ਦਸਰੇ ਦੇ ਅਧੀਨ ਅਥਵਾ ਗੁਲਾਮ ਹੁੰਦੇ ਹਾਂ ਤਾਂ ਸਾਨੂੰ ਉਸ ਦਾ ਹੁਕਮ ਮੰਨਣਾ ਪੈਂਦਾ ਹੈ। ਪਰ ਅਣਖੀ ਇਨਸਾਨ ਗੁਲਾਮੀ ਦੇ ਅਜਿਹੇ ਜੀਵਨ ਨੂੰ ਪਸੰਦ ਨਹੀਂ ਕਰਦਾ। ਉਹ ਅਜਿਹੇ ਜੀਵਨ ਤੋਂ ਛੁਟਕਾਰਾ ਪਾਉਣ ਲਈ ਹਮੇਸ਼ਾਂ ਹੀ ਹੱਥ-ਪੈਰ ਮਾਰਦਾ ਹੈ। ਕਈ ਵਾਰ ਅਸੀਂ ਰਾਜਨੀਤਿਕ ਤੌਰ 'ਤੇ ਤਾਂ ਅਜ਼ਾਦ ਹੋ ਜਾਂਦੇ ਹਾਂ ਪਰ ਸਾਨੂੰ ਸਰਮਾਏਦਾਰੀ ਦੀ ਗੁਲਾਮੀ ਤੋਂ ਛੁਟਕਾਰਾ ਨਹੀਂ ਮਿਲਦਾ। ਸਾਨੂੰ ਅਸਲੀ ਅਜ਼ਾਦੀ ਤਾਂ ਹੀ ਮਿਲਦੀ ਹੈ ਜੇਕਰ ਅਸੀਂ ਰਾਜਨੀਤਿਕ ਅਜ਼ਾਦੀ ਦੇ ਨਾਲ-ਨਾਲ ਆਰਥਿਕ ਪੱਖੋਂ ਵੀ ਸੁਤੰਤਰ ਹੋਈਏ। ਧਾਰਮਿਕ ਅਜ਼ਾਦੀ ਦੀ ਖ਼ੁਸ਼ੀ ਵੀ ਤਾਂ ਹੀ ਮਾਣੀ ਜਾ ਸਕਦੀ ਹੈ ਜੇਕਰ ਅਸੀਂ ਆਰਥਿਕ ਤੌਰ 'ਤੇ ਵੀ ਸੁਤੰਤਰ ਹੋਈਏ । ਆਰਥਿਕ ਅਜ਼ਾਦੀ ਲਈ ਸਰਮਾਏਦਾਰੀ ਦੇ ਵਿਰੁੱਧ ਸੰਘਰਸ਼ ਬਹੁਤ ਜ਼ਰੂਰੀ ਹੁੰਦਾ ਹੈ। ਤਾਂ ਹੀ ਅਸੀਂ ਜੀਵਨ ਦੇ ਸੁੱਖ ਮਾਣ ਸਕਦੇ ਹਾਂ। ਦੁੱਖ ਦੀ ਗੱਲ ਹੈ ਕਿ ਸਾਡੇ ਦੇਸ਼ ਵਿੱਚ ਬਹੁਤੇ ਲੋਕਾਂ ਨੂੰ ਆਰਥਿਕ ਅਜ਼ਾਦੀ ਦਾ ਸੁੱਖ ਪ੍ਰਾਪਤ ਨਹੀਂ ਹੋਇਆ। ਇਸ ਲਈ ਅਜੇ ਹੋਰ ਸੰਘਰਸ਼ ਦੀ ਲੋੜ ਹੈ।