ਬਚਾਅ ਵਿੱਚ ਹੀ ਬਚਾਅ ਹੈ
Bachat Vich Hi Bachav Hai
ਸੜਕ 'ਤੇ ਸਫ਼ਰ ਕਰਦਿਆਂ ਅਸੀਂ ਦੇਖਦੇ ਹਾਂ ਕਿ ਕਈ ਥਾਵਾਂ 'ਤੇ ਇਹ ਬੋਰਡ ਲੱਗੇ ਹੁੰਦੇ ਹਨ ਕਿ ‘ਬਚਾਅ ਵਿੱਚ ਹੀ ਬਚਾਅ ਹੈਂ। ਇਸ ਦਾ ਭਾਵ ਇਹ ਹੈ ਕਿ ਕਿਸੇ ਸੜਕ 'ਤੇ ਚੱਲਦਿਆਂ ਜਾਂ ਕੋਈ ਵਾਹਨ ਚਲਾਉਂਦਿਆਂ ਟ੍ਰੈਫ਼ਿਕ ਦੇ ਨਿਯਮਾਂ ਦੀ ਪਾਲਣਾ ਕਰਨੀ ਚਾਹੀਦੀ ਹੈ ਅਥਵਾ ਆਪਣਾ ਬਚਾਅ ਆਪ ਕਰਨਾ ਚਾਹੀਦਾ ਹੈ। ਲੋੜ ਇਸ ਗੱਲ ਦੀ ਹੈ ਕਿ ਅਸੀਂ ਇਸ ਵਿਚਾਰ 'ਤੇ ਅਮਲ ਕਰੀਏ। ਸੜਕਾਂ 'ਤੇ ਟ੍ਰੈਫਿਕ ਏਨਾ ਵਧ ਗਿਆ ਹੈ ਕਿ ਬਿਨਾਂ ਟ੍ਰੈਫਿਕ ਦੇ ਨਿr 5 ਪਾਲਣਾ ਕਰਨ ਤੋਂ ਸਫ਼ਰ ਖ਼ਤਰੇ ਤੋਂ ਖ਼ਾਲੀ ਨਹੀਂ। ਸੋ ਜ਼ਰੂਰੀ ਹੈ ਕਿ ਅਸੀਂ ਆਪਣਾ ਬਚਾਅ ਆਪ ਕਰੀਏ। ਸਭ ਤੋਂ ਪਹਿਲੀ ਗੱਲ ਤਾਂ ਇਹ ਹੈ ਕਿ ਅਸੀਂ ਆਪਣੇ ਵਾਹਨ ਦੀ ਸਪੀਡ ਨਿਯਮਾਂ ਅਨੁਸਾਰ ਰੱਖੀਏ। ਸਕੂਟਰ ਆਦਿ ਚਲਾਉਣ ਵਾਲਿਆ ਲਈ ਹੈਲਮਟ ਦੀ ਵਰਤੋਂ ਬਹੁਤ ਜ਼ਰੂਰੀ ਹੈ। ਚੌਕਾਂ 'ਤੇ ਲੱਗੀਆਂ ਬੱਤੀਆਂ ਦੇ ਇਸ਼ਾਰੇ ਦੀ ਪਾਲਣਾ ਕਰਨੀ ਵੀ ਸਾਡੇ ਰ ਵਿੱਚ ਹੈ। ਅਜਿਹਾ ਨਾ ਕਰਨਾ ਖ਼ਤਰਾ ਮੁੱਲ ਲੈਣ ਵਾਲੀ ਗੱਲ ਹੈ। ਜਿਨ੍ਹਾਂ ਚੌਕਾਂ ਵਿੱਚ ਬੱਤੀਆਂ ਨਹੀਂ ਹੁੰਦੀਆਂ ਉੱਤੇ ਸਿਪਾਹੀ ਦੇ ਇਸ਼ਾਰੇ ਦਾ ਪਾਲਣ ਕਰਨਾ ਬਹੁਤ ਜ਼ਰੂਰੀ ਹੁੰਦਾ ਹੈ। ਜੇਕਰ ਸਿਪਾਹੀ ਨਾ ਖੜਾ ਹੋਵੇ ਤਾਂ ਬੜੇ ਧਿਆਨ ਨਾ ਚੌਕ ਪਾਰ ਕਰਨਾ ਚਾਹੀਦਾ ਹੈ। ਮੋੜ ਮੁੜਨੂੰ ਸਮੇਂ ਸਾਨੂੰ ਆਪਣੇ ਵਾਹਨ ਦੀ ਸਪੀਡ ਘੱਟ ਕਰ ਲੈਣੀ ਚਾਹੀਦੀ ਹੈ ਅਤੇ ਇੰਡੀਕੇਟਰ ਤੇ ਹਾਰਨ ਦੀ ਵਰਤੋਂ ਕਰਨੀ ਚਾਹੀਦੀ ਹੈ। ਸੜਕ 'ਤੇ ਲੱਗੇ ਬੋਰਡਾਂ ਦੇ ਸੰਕੇਤਾਂ ਬਾਰੇ ਵੀ ਸਾਨੂੰ ਪਰੀ ਜਾਣਕਾਰੀ ਹੋਣੀ ਚਾਹੀਦੀ ਹੈ। ਜੇਕਰ ਸਾਡੇ ਵਾਹਨ ਦੀ ਬੱਤੀ ਜਾਂ ਬੇਕ ਆਦਿ ਠੀਕ ਨਹੀਂ ਤਾਂ ਇਸ ਨੂੰ ਠੀਕ ਕਰਵਾ ਕੇ ਹੀ ਚਲਾਉਣਾ ਚਾਹੀਦਾ ਹੈ। ਪੈਦਲ ਚੱਲਣ ਲੱਗਿਆਂ ਵੀ ਸਾਨੂੰ ਟ੍ਰੈਫਿਕ ਦੇ ਨਿਯਮਾਂ ਦੀ ਪਾਲਣਾ ਕਰਨੀ ਚਾਹੀਦੀ ਹੈ। ਮੁੱਕਦੀ ਗੱਲ ਇਹ ਹੈ ਕਿ ਸੜਕ ਤੇ ਚੱਲਣ ਲੱਗਿਆਂ ਸਾਨੂੰ ਆਪਣਾ ਬਚਾਅ ਆਪ ਕਰਨਾ ਚਾਹੀਦਾ ਹੈ ਕਿਉਂਕਿ ‘ਬਚਾਅ ਵਿੱਚ ਹੀ ਬਚਾਅ ਹੈ।
0 Comments