ਸੈ-ਅਧਿਐਨ 
Self Study 



ਸੈ-ਅਧਿਐਨ ਤੋਂ ਭਾਵ ਹੈ ਆਪਣੇ ਆਪ ਪੜਨਾ। ਜਦ ਵਿਦਿਆਰਥੀ ਆਪਣੇ ਆਪ ਗਿਆਨ ਦੇ ਵਾਧੇ ਲਈ ਪੜਦਾ ਹੈ, ਪੜੇ ਹੋਏ ‘ਤੇ ਵਿਚਾਰ ਕਰਦਾ ਹੈ ਅਤੇ ਨਾਲ ਹੀ ਆਪਣੀਆਂ ਜਗਿਆਸਾਵਾਂ ਦੀ ਪੂਰਤੀ ਲਈ ਆਪਣੇ ਪੜੇ ਤੇ ਵਿਚਾਰੇ ਉੱਤੇ ਡੂੰਘੀ ਦ੍ਰਿਸ਼ਟੀ ਤੋਂ ਘੋਖ ਕਰਦਾ ਹੈ ਤਾਂ ਇਹ ਸ਼ੈ-ਅਧਿਐਨ ਅਖਵਾਉਂਦਾ ਹੈ। ਸਕੂਲ, ਕਾਲਜ, ਯੂਨੀਵਰਸਿਟੀ ਆਦਿ ਵਿੱਚ ਵਿੱਦਿਆ ਪ੍ਰਾਪਤ ਕਰਨੀ ਰਸਮੀ ਪੜਾਈ ਹੈ ਜੋ ਕਿੱਤਾ-ਪ੍ਰਾਪਤੀ ਲਈ ਡਿਗਰੀ ਪ੍ਰਾਪਤ ਕਰਨ ਤੱਕ ਹੀ ਸੀਮਿਤ ਹੁੰਦੀ ਹੈ । ਸ਼ੈ-ਅਧਿਐਨ ਇਸ ਤੋਂ ਵੱਖ ਗਿਆਨ ਪ੍ਰਾਪਤ ਕਰਨ ਦੀ ਉਹ ਸਾਧਨਾ ਹੈ ਜਿਸ ਵਿੱਚ ਜਗਿਆਸੂ ਬਿਨਾਂ ਬਾਹਰੀ ਮਦਦ ਦੇ ਆਪਣੇ ਆਪ ਪੜਦਾ ਹੈ ਅਤੇ ਆਪਣੇ ਬਾਰੇ ਸੋਚਦਾ ਹੈ। ਸੈ-ਅਧਿਐਨ ਆਪੇ ਦੀ ਪਹਿਚਾਣ ਕਰਾਉਂਦਾ ਹੈ ਜਿਸ ਨਾਲ ਅਸੀਂ ਆਪਣੀਆਂ ਕਮਜ਼ੋਰੀਆਂ ਨੂੰ ਜਾਣ ਸਕਦੇ ਹਾਂ। ਸੈ-ਅਧਿਐਨ ਨਾਲ ਅਨੁਭਵ-ਚੇਤਨਾ ਪ੍ਰਾਪਤ ਹੁੰਦੀ ਹੈ। ਆਪਣੇ ਆਪ ਵੱਖਰੇ-ਵੱਖਰੇ ਵਿਸ਼ਿਆਂ ਬਾਰੇ ਸੋਚਣ, ਸਮਝਣ ਅਤੇ ਵਿਚਾਰਨ ਦੀ ਲਗਨ ਪੈਦਾ ਹੁੰਦੀ ਹੈ। ਚੰਗੀਆਂ ਰਵਾਇਤਾਂ ਅਤੇ ਸੈ-ਅਨੁਸ਼ਾਸਨ ਦੀ ਪ੍ਰਾਪਤੀ ਲਈ ਸ਼ੈ-ਅਧਿਐਨ ਦੀ ਲੋੜ ਹੁੰਦੀ ਹੈ। ਪਰ ਅਜੋਕੇ ਯੁੱਗ ਵਿੱਚ ਹਰ ਮਨੁੱਖ ਘੱਟ ਮਿਹਨਤ ਕਰ ਕੇ ਅਤੇ ਜਲਦੀ ਵਿੱਚ ਹੀ ਸਭ ਕੁਝ ਪ੍ਰਾਪਤ ਕਰਨ ਬਾਰੇ ਸੋਚਦਾ ਹੈ। ਜਿੱਥੋਂ ਤੱਕ ਵੀ ਹੋ ਸਕੇ ਉਹ ਕੋਸ਼ਸ਼ ਕਰਦਾ ਹੈ ਕਿ ਬਣਿਆ-ਬਣਾਇਆ ਹੀ ਰਸਤਾ ਮਿਲ ਜਾਵੇ ਅਤੇ ਉਹ ਆਪਣੀ ਮੰਜ਼ਲ ਤੱਕ ਪਹੁੰਚ ਜਾਵੇ। ਪਰ ਯਾਨੰ ਸੈ-ਅਧਿਐਨ ਦੀ ਚੰਗੀ ਆਦਤ ਪਾਉਣ ਦੀ ਲੋੜ ਹੈ। ਸੈ-ਅਧਿਐਨ ਹੀ ਸਾਡੇ ਪ੍ਰਾਪਤ ਗਿਆਨ ਨੂੰ ਲਾਭਕਾਰੀ ਅਤੇ ਚਿਰ-ਸਥਾਈ ਬਣਾਉਂਦਾ ਹੈ। ਗਿਆਨ ਦੇ ਇਸ ਅਗਾਂਹ-ਵਧ ਯੁੱਗ ਵਿੱਚ ਸੈ-ਅਧਿਐਨ ਹੀ ਸਮੇਂ ਦੀ ਚਾਲ ਨਾਲ ਜੱਲਣ ਵਿੱਚ ਸਹਾਈ ਹੁੰਦਾ ਹੈ। ਜ਼ਿੰਦਗੀ ਦੀ ਪੂਰਨਤਾ, ਸੈ-ਨਿਰਭਰਤਾ ਅਤੇ ਸੈ-ਅਨੁਸ਼ਾਸਨ ਲਈ ਸ਼ੈ-ਅਧਿਐਨ ਬਹੁਤ ਜ਼ਰੂਰੀ ਹੈ।