ਆਬਾਦੀ ਦੀ ਸਮੱਸਿਆ 
Abadi di Samasiya 


ਭੂਮਿਕਾ : ਨਿਰਸੰਦੇਹ ਭਾਰਤ ਦੀ ਆਬਾਦੀ ਧੜਾਧੜ ਵਧ ਰਹੀ ਹੈ। ਹਰ ਸਾਲ ਇੱਕ ਕਰੋੜ 45 ਹਜਾਰ ਵਧ ਰਹੇ ਜੀਆਂ ਲਈ ਖਾਣ, ਪਹਿਨਣ, ਰਹਿਣ, ਸਿੱਖਿਆ ਤੇ ਰੁਜ਼ਗਾਰ ਦੇਣ ਦਾ ਪ੍ਰਬੰਧ ਕਰਨਾ ਕੋਈ ਖਾਲਾ ਜੀ ਦਾ ਵਾੜਾ ਨਹੀਂ। ਅਸੀਂ ਨਿੱਤ ਇਹ ਕੁਝ ਸੁਣ-ਦੇਖ ਕੇ ਵੀ ਅਜੇ ਵੀ ਬੱਚੇ ਜੰਮੀ ਜਾ ਰਹੇ ਹਾਂ।


ਆਬਾਦੀ ਵਧਣ ਦੇ ਕਾਰਨ : ਆਬਾਦੀ ਕਈ ਕਾਰਨਾਂ ਕਰਕੇ ਵਧ ਰਹੀ ਹੈ :

1. ਇੱਕ ਤਾਂ ਅਸੀਂ ਹੁਣ ਵੀ ਧਰਮ ਸ਼ਾਸਤਰੀਆਂ ਅਨੁਸਾਰ ਪੈਦਾ ਹੋ ਰਹੇ ਬੱਚੇ ਨੂੰ ਰੱਬ ਦੀਆਂ ਅਨੇਕ ਦਾਤਾਂ ਵਾਂਗ ਇੱਕ ਦਾਤ ਸਮਝਦੇ ਹਾਂ ਅਤੇ ਗਰਭ-ਰੋਕੂ ਸਾਧਨਾਂ ਨੂੰ ਰੱਬ ਦੀ ਕਰੋਪੀ ਮੁੱਲ ਲੈਣਾ ਮੰਨਦੇ ਹਾਂ। 

2. ਸਾਡੇ ਗਰੀਬਾਂ ਕੋਲ ਵਿਰੋਧੀ ਲਿੰਗ-ਮੇਲ ਇੱਕ-ਇੱਕ ਦਿਲਪ੍ਰਚਾਵਾ ਹੈ ਜਿਸ ਕਰਕੇ ਆਬਾਦੀ ਦਾ ਵਧਣਾ ਕੁਦਰਤੀ ਹੈ।

3. ਸਾਇੰਸ ਦੀਆਂ ਨਵੀਨ ਕਾਢਾਂ ਨੇ ਮਰਨ-ਦਰ ਘਟਾ ਦਿੱਤੀ ਹੈ। 

4. ਅਨਪੜ੍ਹਤਾ ਨੇ ਇਸ ਸਮੱਸਿਆ ਦੀ ਗੰਭੀਰਤਾ ਨੂੰ ਸਮਝਣ ਤੋਂ ਅਸਮਰੱਥ ਕਰ ਦਿੱਤਾ ਹੈ।

ਆਬਾਦੀ ਵਧਣ ਨਾਲ ਸਮੱਸਿਆਵਾਂ : ਆਬਾਦੀ ਦਾ ਅੰਧਾ-ਧੁੰਦ ਵਾਧਾ ਕਈ ਹੋਰ ਸਮੱਸਿਆ ਨੂੰ ਭਿਆਨਕ ਰੂਪ ਦੇ ਰਿਹਾ ਹੈ :

1. ਭੁੱਖਮਰੀ : ਅੰਨ ਦੀ ਉਪਜ ਓਨੀ ਤੇਜ਼ੀ ਨਾਲ ਨਾ ਵਧਣ ਕਾਰਨ ਭੁੱਖਮਰੀ ਵਧ ਰਹੀ ਹੈ।

2. ਬੇਰੋਜ਼ਗਾਰੀ : ਪੜਿਆ, ਅੱਧ-ਪੜਿਆ ਤੇ ਅਨਪੜਾਂ ਦੀ ਬੇਰੁਜ਼ਗਾਰੀ ਨੂੰ ਰੁਜ਼ਗਾਰ-ਦਫ਼ਤਰ ਹੱਲ ਕਰਨੇ ਅਸਮਰੱਥ ਹੋ ਚੁੱਕੇ ਹਨ।

3. ਭ੍ਰਿਸ਼ਟਾਚਾਰ : ਸਿੱਟੇ ਵਜੋਂ ਸਿਫ਼ਾਰਸ਼ਾਂ ਤੇ ਰਿਸ਼ਵਤਾਂ ਦੇ ਦੌਰ ਨੇ ਸਮਾਜ ਨੂੰ ਭ੍ਰਿਸ਼ਟ ਕਰ ਦਿੱਤਾ ਹੈ।

4. ਸਿਹਤ ਸੰਬੰਧੀ ਸਮੱਸਿਆਵਾਂ : ਨਾਲੇ ਬੱਚਿਆਂ ਦਾ ਪਾਲਣ-ਪੋਸ਼ਣ ਚੰਗੀ ਤਰ੍ਹਾਂ ਨਾ ਹੋਣ ਕਰਕੇ ਉਨਾਂ ਦੀ ਸਿਹਤ ਤੇ ਚਾਲ-ਚਲਨ ਵਿਗੜ ਰਹੇ ਹਨ। ਕਈ ਇੱਕ ਬੁਰਾਈਆਂ ਦਾ ਕੋਹੜ ਦਿਨੋ-ਦਿਨ ਫੈਲ ਰਿਹਾ ਹੈ।

5. ਆਰਥਿਕ ਮੰਦਹਾਲੀ : ਆਰਥਿਕ ਮੰਦਹਾਲੀ ਦੀ ਅਜਿਹੀ ਦਲਦਲ ਵਿਚ ਸਮਾਜ ਜਕੜਿਆ ਜਾ ਚੁੱਕਿਆ ਹੈ ਜਿਸ ਵਿਚੋਂ ਨਿਕਲਣਾ ਅਸੰਭਵ ਹੋ ਰਿਹਾ ਹੈ।

6. ਸਮਾਜਿਕ ਬੁਰਾਈਆਂ ਵਿਚ ਵਾਧਾ : ਸਮਾਜਿਕ ਕੁਰੀਤੀਆਂ ਤੇ ਆਰਥਿਕ ਮੰਦਹਾਲੀ ਕਰਕੇ ਰਾਜਸੀ ਅਸਥਿਰਤਾ ਵਧ ਰਹੀ ਹੈ। ਇੱਕ ਇਨਕਲਾਬ ਨੇ ਅੰਗਰੇਜ਼ਾਂ ਨੂੰ ਇਥੋਂ ਜਾਣ 'ਤੇ ਮਜਬੂਰ ਕਰ ਦਿੱਤਾ ਅਤੇ ਦੂਜੇ ਇਨਕਲਾਬ ਲਈ ਸਥਿਤੀ ਪੈਦਾ ਹੋ ਰਹੀ ਹੈ : ਇਹ ਦੋਸ਼ ਨੂੰ ਕਿਧਰ ਲਿਜਾਵੇਗਾ, ਕੁਝ ਨਹੀਂ ਕਿਹਾ ਜਾ ਸਕਦਾ।

ਸੁਝਾਓ : ਜੇ ਅਸੀਂ ਅਮਨ-ਸ਼ਾਂਤੀ ਨਾਲ ਜਿਉਣਾ ਚਾਹੁੰਦੇ ਹਾਂ ਤਾਂ ਸਾਨੂੰ ਸਾਡੀਆਂ ਸਭ ਸਮੱਸਿਆਵਾਂ ਦੀ ਮਾਂ ਆਜਾ ਆਬਾਦੀ ਨੂੰ ਵਧਣ ਤੋਂ ਰੋਕਣਾ ਪਵੇਗਾ। ਇਸ ਸਮੰਧੀ ਭਾ ਸੁਭਾਅ ਹੇਠਾਂ ਦਿੱਤੇ ਜਾਂਦੇ ਹਨ।

ਇੱਕ, ਹਰ ਨਾਗਰਿਕ ਨੂੰ ਇਸ ਗੰਭੀਰ ਸਮੱਸਿਆ ਦੀ ਚਿਆਨਕਤਾ ਨੂੰ ਸਮਝਦਿਆਂ ਹੋਇਆਂ ਦਿਲੋਂ-ਮਨੋਂ ਸਹਿਯੋਗ ਦੇਣਾ ਪਵੇਗਾ। ਦੂਜੇ, ਪਰਿਵਾਰ ਨਿਯੋਜਨ ਵਿਭਾਗ ਦੇ ਸਚ ਕਰਮਚਾਰੀਆਂ ਨੂੰ ਪੂਰੀ ਨੇਕਨੀਅਤੀ ਨਾਲ ਘਰ-ਘਰ ਜਾਗ੍ਰਿਤੀ ਪੈਦਾ ਕਰਨੀ ਪਵੇਗੀ। ਤੀਜੇ, ਸਰਕਾਰ ਨੂੰ ਕਾਨੂੰਨ ਪਾਸ ਕਰ ਕੇ ਕੁਝ ਕੁ ਕਦਮ ਚੁੱਕਣ ਪੰਗ- ਇਸ ਨੂੰ ਬੱਚੇ ਪੈਦਾ ਕਰਨ ਦੀ ਹੋਂਦ ਮਿਣੀ ਪਵੇਗੀ ਤੇ ਉਲੰਘਣ ਕਰਨ ਵਾਲੇ ਨੂੰ ਕਟ ਦੇਣ ਜਾਂ ਕਿਸੇ ਵੀ ਚੋਣ ਵਿਚ ਖੜਾ ਹੋਣ ਦੇ ਅਧਿਕਾਰ ਤੋਂ ਝਿਆਂ ਰੱਖਣਾ ਪਵੇਗਾ। ਜੇ ਅਜਿਹਿਆਂ ਨਾਲ ਸਮਾਜਿਕ ਬਾਈਕਾਟ ਹੋ ਜਾਵੇ ਤਾਂ ਸਨ ਤੇ ਸੁਹਾਗੇ ਵਾਲੀ ਗੱਲ ਹੋਵੇਗੀ। ਦੇਰੀ ਨਾਲ ਵਿਆਹ ਦਾ ਕਾਨੂੰਨ (24 ਸਾਲ ਦੀ ਲੜਕੀ ਤੇ 20 ਸਾਲ ਦਾ ਲੜਕਾ) ਵੀ ਸਹਾਇਕ ਸਿੱਧ ਹੋ ਸਕਦਾ ਹੈ ਕਿਉਂਕਿ ਕਢੇਰੀ ਉਮਰ ਵਿਚ ਇੱਕ ਤਾਂ ਉਪਜਾਊ ਸ਼ਕਤੀ ਘਟ ਜਾਂਦੀ ਹੈ, ਦੂਜੇ ਜੋੜਾ ਬੱਚੇ ਤੋਂ ਪੈਦਾ ਹੋਣ ਵਾਲੀਆਂ ਜ਼ਿੰਮੇਵਾਰੀਆਂ ਤੋਂ ਭਲੀ-ਭਾਂਤ ਜਾਣੂ ਹੋ ਜਾਂਦਾ ਹੈ। ਨਾਲੇ ਸਰਕਾਰੀ ਤੇ ਗੈਰਸਰਕਾਰੀ ਸੰਸਥਾਵਾਂ ਵਿਚ ਔਰਤ ਨੂੰ ਪ੍ਰਸੂਤ ਲਈ ਸਿਰਫ਼ ਦੋ ਵਾਰੀ ਹੀ ਛੁੱਟੀ ਕਾਨੂੰਨੀ ਕਰਾਰ ਦਿੱਤੀ ਜਾਵੇ।

ਆਬਾਦੀ ਦੇ ਵਾਧੇ ਨੂੰ ਰੋਕਣਾ ਇੱਕ ਟੋ ਕਰਿਆ ਕੰਮ ਹੈ । ਜੇ ਸਾਰੇ ਰਾਜਸੀ ਨੇਤਾ ਇਹ ਤਾਂ ਨਹੀਂ ਕਰ ਸਕਦੇ ਤਾਂ ਉਨ੍ਹਾਂ ਨੂੰ ਕੁਰਸੀ ਛੱਡ ਦੇਣੀ ਚਾਹੀਦੀ ਹੈ। ਜੇ ਉਹ ਆਪ ਨਹੀਂ ਛੱਡਣਗੇ ਤਾਂ ਸੰਭਾਵਿਤ ਅਗਲੇ ਇਨਕਲਾਬ ਵਿਚ ਉਨ੍ਹਾਂ ਨੂੰ ਕੁਰਸੀਓ ਉਤਾਰ ਦਿੱਤਾ ਜਾਵੇਗਾ। ਹਰ ਹਾਲਤ ਵਿਚ ਉਨ੍ਹਾਂ ਨੂੰ ਦੇਸ਼ ਦੀ ਅਗਵਾਈ ਕਰਨ ਦਾ ਕੋਈ ਹੱਕ ਨਹੀਂ। ਜੇ ਉਹ ਦਿੜ੍ਹ ਇਰਾਦੇ ਨਾਲ ਇਸ ਵਧਦੀ ਆਬਾਦੀ 'ਤੇ ਠੱਲ ਪਾ ਲੋਣਗੇ ਤਾਂ ਉਨ੍ਹਾਂ ਨੂੰ ਤੇ ਉਨ੍ਹਾਂ ਦੀ ਸਰਕਾਰ ਨੂੰ ਰਹਿੰਦੀ ਦੁਨੀਆਂ ਤੱਕ ਯਾਦ ਕੀਤਾ ਜਾਵੇਗਾ।