ਮਿੱਠਤ ਨੀਵੀਂ ਨਾਨਕਾ ਗੁਣ ਚੰਗਿਆਈਆਂ ਤਤੁ 
Mithat Nivi Nanaka Gun Changiyaiya Tatu


ਭੂਮਿਕਾ : ਗੁਰੂ ਨਾਨਕ ਦੇਵ ਜੀ ਦੀ ਤੁਕ 'ਮਿੱਠਤ ਨੀਵੀਂ ਨਾਨਕਾ ਗੁਣ ਚੰਗਿਆਈਆਂ ਤਰੂ' ਦਾ ਭਾਵ ਹੈ--ਮਿੱਠਾ ਬੋਲਣਾ ਤੇ ਨਿਮਰ ਰਹਿਣਾ ਚੰਗਿਆਈਆਂ ਦਾ ਤੱਤ ਅਰਥਾਤ ਨਿਚੋੜ ਹੈ। ਇਹ ਤੁਕ ਅਟੱਲ ਸਚਾਈ ਹੋਣ ਕਰ ਕੇ ਅਖਾਣ ਵਜੋਂ ਵਰਤੀ ਜਾਂਦੀ ਹੈ।


ਫਿੱਕਾ ਬੋਲਣ ਵਾਲਾ ਮਰਖ : ਗੁਰੂ ਜੀ ਵਿੱਕਾ ਬੋਲਣ ਵਾਲੇ ਨੂੰ ਮੁਰਖ ਦਸਦੇ ਹਨ, ਜਿਸ ਨੂੰ ਪੜ੍ਹ ਦੀ ਦਰਗਾਹ ਵਿਚ ਪਾਣੀ ਨਾਲ ਭਿਉਂ ਭਿਉਂ ਕੇ ਜੁੱਤੀਆਂ ਮਾਰੀਆਂ ਜਾਂਦੀਆਂ ਹਨ :


ਫਿਕਾ ਮੂਰਖੁ ਆਖੀਐ ਪਾਣਾ ਲਹੈ ਸਜਾਇ॥ (ਆਸਾ ਦੀ ਵਾਰ) 


ਹਉਮੈ ਦਾ ਖ਼ਾਤਮਾ : ਜਿੱਥੇ ਮਿੱਠਜੀਭੜਾ ਤੇ ਨਿਮਰ ਇਸ ਸੰਸਾਰ ਵਿਚ ਤੇ ਪ੍ਰਭੂ ਦੀ ਦਰਗਾਹ ਵਿਚ ਆਦਰਮਾਣ ਦਾ ਪਾਤਰ ਹੁੰਦਾ ਹੈ, ਉੱਥੇ ਫਿੱਕਾ ਬੋਲਣ ਵਾਲਾ ਤੇ ਹਉਮੈ ਮਾਰਿਆ ਲੋਕ-ਪ੍ਰਲੋਕ ਵਿਚ ਦੁੱਖਾਂ ਦਾ ਭਾਗੀ ਹੁੰਦਾ ਹੈ। ਹਉਮੈ ਨੂੰ ਦੂਰ ਕਰਨ ਲਈ ਪੰਜ ਵਿਕਾਰਾਂ-ਕਾਮ, ਕ੍ਰੋਧ, ਲੋਭ, ਮੋਹ ਤੇ ਹੰਕਾਰ 'ਤੇ ਕਾਬੂ ਪਾਉਣ ਲਈ ਘਾਲਣਾ ਘਾਲਣੀ ਪੈਂਦੀ ਹੈ। ਜਿਹੜੇ ਇਸ ਘਾਲਣਾ ਵਿਚ ਸਫ਼ਲ ਹੁੰਦੇ ਹਨ, ਉਨ੍ਹਾਂ ਹਉਮੈ ਰੂਪੀ ‘ਮੈਂ' ਨੂੰ ਮਾਰ ਦਿੱਤਾ ਹੁੰਦਾ ਹੈ, ਮਾਨ ਉਹ ਮਰਨ ਤੋਂ ਪਹਿਲੋਂ ਹੀ ਮਰ ਗਏ ਹੁੰਦੇ ਹਨ :


ਕਹੈ ਹੁਸੈਨ ਫ਼ਕੀਰ ਸਾਈਂ ਦਾ ਮਰਨ ਸੇ ਪਹਿਲੇ ਮਰ ਵੇ। (ਸ਼ਾਹ ਹੁਸੈਨ )


ਵਾਸਤਵ ਵਿਚ ਅਧਿਆਤਮਕ ਖੇਤਰ ਵਿਚ “ਮਨ ਦੇ ਕੇ ‘ਰਾਮ-ਪ੍ਰਾਪਤੀ ਹੁੰਦੀ ਹੈ :


ਮਨ ਦੇ ਰਾਮ ਲੀਆ ਹੈ ਮੇਲ। 


ਹੰਕਾਰੀ ਸਤਿਕਾਰਯੋਗ ਨਹੀਂ ਹੁੰਦੇ : ਸਿੰਬਲ ਰੁੱਖ ਅਤਿ ਉੱਚਾ ਤੇ ਮੋਟੇ ਤਣੇ ਵਾਲਾ ਹੁੰਦਾ ਹੈ। ਇਸ ਦੇ ਸੁੰਦਰ ਫ਼ਲ ਤੇ ਫੁੱਲ ਦੇ ਖਿੱਚੇ ਹੋਏ ਪੰਛੀ ਆਉਂਦੇ ਹਨ ਪਰ ਜਦ ਉਹ ਇਨ੍ਹਾਂ ਨੂੰ ਮੂੰਹ ਵਿਚ ਪਾਉਂਦੇ ਹਨ ਤਾਂ ਨਿਰਾਸ਼ ਹੋ ਕੇ ਮੁੜ ਜਾਂਦੇ ਹਨ, ਕਿਉਂਕਿ ਇਸ ਦੇ ਫ਼ਲ ਫਿੱਕੇ ਹੁੰਦੇ ਹਨ ਅਤੇ ਫੁੱਲ ਬਕਬਕੇ (ਬੇਸੁਆਦੇ) ਹੁੰਦੇ ਹਨ। ਇਨ-ਬਿਨ ਨਾਮਧਰੀਕ ਗਿਆਨਵਾਨਾਂ ਤੇ ਸੁਹਣੀ ਦਿੱਖ ਵਾਲੇ ਸੱਜਣਾਂ ਦਾ ਹਾਲ ਹੁੰਦਾ ਹੈ। ਉਹ ਆਪਣੇ ਕੰਝ ਸੁਭਾਅ, ਖਰੂਵ ਬਲਾਂ ਤੇ ਫੋਕੀ ਫੁੱਛਾਂ ਦੇ ਕਾਰਨ ਸਮਾਜ ਵਿਚ ਆਦਰ-ਸਤਿਕਾਰ ਨਹੀਂ ਪ੍ਰਾਪਤ ਕਰ ਸਕਦੇ। 


ਗੁਰੂ ਸਾਹਿਬਾਨ ਦੀ ਨਿਮਰਤਾ : ਗੁਰੂ ਨਾਨਕ ਦੇਵ ਜੀ ਨੇ ਆਪਣੇ-ਆਪ ਨੂੰ ਨੀਚ, ਢਾਡੀ ਤੇ ਨਿਰਗੁਣ ਕਿਹਾ ਹੈ। ਗੁਰੂ ਅੰਗਦ ਦੇਵ ਜੀ ਨੇ ਗੁਰੂ ਨਾਨਕ ਦੇਵ ਜੀ ਨੂੰ ਅਤੇ ਗੁਰੂ ਅਮਰਦਾਸ ਜੀ ਨੇ ਗੁਰੂ ਅੰਗਦ ਦੇਵ ਜੀ ਨੂੰ ਮਿੱਠੇ ਬਲਾਂ ਤੇ ਨਿਮਰਤਾ ਦੁਆਰਾ  ਪ੍ਰਭਾਵਿਤ ਕਰ ਕੇ ਗੁਰਗੱਦੀ ਪ੍ਰਾਪਤ ਕੀਤੀ। ਗੁਰਬਾਣੀ ਵਿਚ ਤਾਂ ਇਸ ਤਰ੍ਹਾਂ ਦਾ ਉਪਦੇਸ਼ ਥਾਂ-ਪੁਰ-ਥਾਂ ਮਿਲਦਾ ਹੈ :


ਆਪਸ ਕਉ ਜੋ ਜਾਣੈ ਚਾ॥ 

ਸੋਈ ਗਨੀਐ ਸਭ ਤੇ ਊਚਾ ॥


ਰਾਜਨੀਤੀ ਵਿਚ ਵੀ ਸਫ਼ਲਤਾ ਦੀ ਕੁੰਜੀ ਮਿੱਠੇ ਬੋਲਾਂ ਤੇ ਨਿਮਰ ਸੁਭਾਅ ਵਿਚ ਹੈ । ਸਹੀ ਰਾਜਸੀ ਨੇਤਾ ਜਨਤਾ ਦੇ ਦਿਲਾਂ ਨੂੰ ਜਿੱਤ ਕੇ ਉਨ੍ਹਾਂ 'ਤੇ ਰਾਜ ਕਰਦਾ ਹੈ।


ਪਰਉਪਕਾਰ : ਅਜਿਹੇ ਗੁਣਾਂ ਦੇ ਧਲੇ ਪਰਉਪਕਾਰੀ ਹੁੰਦੇ ਹਨ। ਉਹ ਤਨੋਂ, ਮਨੋਂ ਤੇ ਧਨੇ ਜਨਤਾ ਦੀ ਸੇਵਾ ਕਰਦੇ ਹਨ। ਇਹ ਸੇਵਾ ਨਿਸ਼ਕਾਮ ਹੋਣ ਕਰਕੇ ਉਨਾਂ ਨੂੰ ਇਲਾਹੀ ਸੁਆਦ ਆਉਂਦਾ ਹੈ, ਮਾਨੋ ਬੇਰੀ ਵੱਟੇ ਖਾ ਕੇ ਮਿੱਠੇ ਬੇਰ, ਗੰਨਾ ਪੀੜਿਆ ਜਾ ਕੇ ਗੁੜ, ਗਉ ਘਾਹ ਖਾ ਕੇ ਦੁੱਧ ਤੇ ਕਪਾਹ ਪਿੰਜੀ-ਬੀ-ਕੱਗੇ ਜਾ ਕੇ ਓਢਣ ਲਈ ਕੱਪੜਾ ਦੇ ਰਹੀ ਹੋਵੇ।


ਬੇਈਮਾਨੀ ਵਾਲੀ ਨਿਮਰਤਾ : ਹਾਂ, ਅਪਰਾਧੀ ਦਾ ਨਿਵਣਾ ਕਿਸੇ ਕੰਮ ਨਹੀਂ ਹੁੰਦਾ ਜਿਵੇਂ ਸ਼ਿਕਾਰੀ ਨਿਵ ਕੇ ਹਿਰਨ ਦਾ ਸ਼ਿਕਾਰ ਕਰਦਾ ਹੈ, ਇਵੇਂ ਉਹ ਧਾਰਮਿਕ ਅਸਥਾਨਾਂ 'ਤੇ ਮੱਥੇ ਰਗੜਦਾ ਹੈ, ਚੜਾਵੇ ਚਾੜਦਾ ਹੈ । ਇਸ ਤਰ੍ਹਾਂ ਕਰਨ ਨਾਲ ਉਸ ਨੂੰ ਸ਼ਾਂਤੀ ਨਸੀਬ ਨਹੀਂ ਹੁੰਦੀ ਉਸ ਦੇ ਮੱਥੇ ਰਗੜਨੇ ਤੇ ਦਾਨ-ਪੁੰਨ ਕਰਨਾ ਨਿਰਾ ਦਿਖਾਵਾ ਹੁੰਦਾ ਹੈ । ਅਜਿਹੇ ਵਿਖਾਵਾਕਾਰੀਆਂ ਕੋਲੋਂ ਬਚ ਕੇ ਰਹਿਣਾ ਚਾਹੀਦਾ ਹੈ।

ਨਿਰਸੰਦੇਹ ਮਿੱਠੇ ਬੋਲ ਤੇ ਨਿਮਰਤਾ ਚੰਗਿਆਈਆਂ ਦਾ ਨਿਚੋੜ ਹਨ। ਅਜਿਹੇ ਸੁਭਾਅ ਵਾਲੇ ਦਾ ਇਹ ਲੋਕ ਸੁਖੀ ਤੇ ਪ੍ਰਲੋਕ ਸੁਹੇਲਾ ਹੁੰਦਾ ਹੈ।