ਆਪਣੇ ਪਿਤਾ ਜੀ ਨੂੰ ਚਿੱਠੀ ਰਾਹੀਂ ਆਪਣਾ ਜੀਵਨ-ਉਦੇਸ਼ ਦੱਸੋ


ਪ੍ਰੀਖਿਆ ਭਵਨ, 

ਕੇਂਦਰ ਉ. ਅ. ਏ .

……….ਸ਼ਹਿਰ 

ਮਿਤੀ .....


ਸਤਿਕਾਰਯੋਗ ਡੈਡੀ ਜੀ,

ਸਤਿਕਾਰ ! 

ਮੈਂ ਆਪਣੇ ਜੀਵਨ-ਉਦੇਸ਼ ਬਾਰੇ ਵਿਚਾਰ ਆਪ ਜੀ ਨਾਲ ਸਾਂਝੇ ਕਰ ਰਿਹਾ ਹਾਂ । ਆਸ ਹੈ ਤੁਸੀਂ ਮੇਰੇ ਨਾਲ ਸਹਿਮਤ ਹੋਵੇਗੀ ।

ਮੈਂ ਚਾਹੁੰਦਾ ਹਾਂ ਕਿ ਮੈਂ ਡਾਕਟਰ ਬਣ ਕੇ ਰੋਗੀਆਂ ਦੀ ਸੇਵਾ ਕਰਾਂ। ਏਸੇ ਲਈ ਮੈਂ ਇਸ ਦੀ ਪੜ੍ਹਾਈ ਵਿਚ ਰਾਤ-ਦਿਨ ਇੱਕ ਕਰ ਰਿਹਾ ਹਾਂ ਅਤੇ ਡਾਕਟਰੀ ਪਾਸ ਕਰਨ ਤੱਕ ਆਰਾਮ ਨਾਲ ਨਹੀਂ ਬੈਠਾਂਗਾ।

ਸਾਡੇ ਦੇਸ਼ ਦੇ ਬਹੁਤ ਵਧੀਆ ਵਾਕਟਰ ਮਾਇਆ ਇਕੱਠੀ ਕਰਨ ਲਈ ਦੋਸ਼ਾਂ ਵਿਚ ਚਲੇ ਗਏ ਹਨ ਅਤੇ ਜਿਹੜੇ ਰਹਿ ਗਏ ਹਨ, ਉਨ੍ਹਾਂ ਵਿਚ ਲੋਕਾਈ ਦੀ ਸੇਵਾ-ਭਾਵ ਦਾ ਨਾਂ-ਨਿਸ਼ਾਨ ਨਹੀਂ। ਰੋਗੀ ਉਨ੍ਹਾਂ ਕੋਲ ਇਲਾਜ ਲਈ ਜਾਂਦੇ ਹਨ, ਜਾਂ ਤਾਂ ਕਰਜ਼ਾਈ ਹੋ ਕੇ ਜਾਂ 'ਵਾਪਸੀ' ਦਾ ਟਿਕਟ ਕਟਵਾ ਕੇ ਮੁੜਦੇ ਹਨ।

 ਮੈਥੋਂ ਰੋਗੀਆਂ ਦੀ ਦੁਰਦਸ਼ਾ ਨਹੀਂ ਦੇਖੀ ਜਾਂਦੀ। ਮੈਂ ਦੁਖੀ ਹੋ ਕੇ ਵੈਰਾਗਮਈ ਅਵਸਥਾ ਵਿਚ ਆ ਜਾਂਦਾ ਹਾਂ ਕਈ-ਕਈ ਦਿਨ ਰੱਜਵੀਂ ਰੋਟੀ ਵੀ ਨਹੀਂ ਖਾ ਸਕਦਾ। ਮੇਰਾ ਹਿਰਦਾ ਪੰਘਰ ਜਾਂਦਾ ਹੈ, ਅੱਖੀਆਂ ਡੁਬਰੂਬਾ ਜਾਂਦੀਆਂ ਹਨ। 

ਹੁਣ ਮੈਂ ਡਾਕਟਰੀ ਦਾ ਕੋਰਸ ਕਰ ਕੇ ਰੋਗੀਆਂ ਦੀ ਸੇਵਾ ਕਰਨ ਦਾ ਪ੍ਰਣ ਕਰ ਲਿਆ ਹੈ। ਬੱਸ ਮਾਲਕ ਦੀ ਮਿਹਰ ਤੇ ਤੁਹਾਡੀ ਹੱਲਾਸ਼ੇਰੀ ਦੀ ਜ਼ਰੂਰਤ ਹੈ। ਮੈਨੂੰ ਪੂਰਨ ਆਸ ਹੈ ਕਿ ਮੈਂ ਇਸ ਮਿਸ਼ਨ ਵਿਚ ਸਫ਼ਲ ਹੋ ਕੇ ਰਵਾਂਗਾ। 

ਵੀਰ ਸੁਰਜੀਤ ਨੂੰ ਪਿਆਰ। ਮੰਮੀ ਨੂੰ ਸਤਿਕਾਰ ||

ਤੁਹਾਡਾ ਪਿਆਰਾ ਸਪੁੱਤਰ ,

ਸੁਰਿੰਦਰ ਸਿੰਘ