ਕੁਝ ਪੁਸਤਕਾਂ ਮੰਗਵਾਉਣ ਲਈ ਪੁਸਤਕਾਂ ਦੇ ਦੁਕਾਨਦਾਰ ਨੂੰ ਪੱਤਰ ਲਿਖੇ।
400 ਕ੍ਰਿਸ਼ਨਾ ਨਗਰ,
ਅੰਮ੍ਰਿਤਸਰ ।
5 ਜੁਲਾਈ, 2008
ਸੇਵਾ ਵਿਖੇ,
ਮੈਨੇਜਰ,
ਨਿਊ ਬੁੱਕ ਕੰਪਨੀ,
ਮਾਈ ਹੀਰਾਂ ਗੇਟ,
ਜਲੰਧਰ।
ਸ੍ਰੀਮਾਨ ਜੀ,
ਮੈਨੂੰ ਹੇਠਾਂ ਲਿਖੀਆਂ ਪੁਸਤਕਾਂ ਵੀ, ਪੀ. ਪੀ. ਰਾਹੀਂ ਭੇਜਣ ਲੱਗਿਆਂ ਕੁਝ ਗੱਲਾਂ ਦਾ ਖ਼ਿਆਲ ਰੱਖਣਾ ਪੁਸਤਕਾਂ ਨਵੇਂ ਐਡੀਸ਼ਨਾਂ ਦੀਆਂ ਹੋਣ। ਯੋਗ ਕਮਿਸ਼ਨ ਜ਼ਰੂਰ ਕੱਟਿਆ ਜਾਵੇ। ਕਿਤਾਬ ’ਤੇ ਛਪੀ ਕੀਮਤ ਵਿਚ ਬਦਲੀ ਨਾ ਕੀਤੀ ਜਾਵੇ।
1. ਨਹੁੰ ਤੇ ਮਾਸ (ਨਾਵਲ-ਸ. ਕਰਤਾਰ ਸਿੰਘ ਦੁੱਗਲ ਇੱਕ ਕਾਪੀ
2. ਲੋਹਾ ਕੁੱਟ (ਨਾਟਕ) ਬਲਵੰਤ ਗਾਰਗੀ ਇੱਕ ਕਾਪੀ
3. ਅੰਗੇਜ਼ੀ-ਪੰਜਾਬੀ ਕੋਸ਼ (ਪ੍ਰਕਾਸ਼ਕ ਪੰਜਾਬੀ ਯੂਨੀਵਰਸਿਟੀ) ਇੱਕ ਕਾਪੀ
4. ਪੰਜਾਬੀ ਵਿਆਕਰਣ ਅਤੇ ਲਿਖਤ ਰਚਨਾ-ਹਰਕੀਰਤ ਸਿੰਘ ਇੱਕ ਕਾਪੀ
ਆਪ ਦਾ ਵਿਸ਼ਵਾਸ-ਪਾਤਰ,
ਰਾਜਿੰਦਰ ਸਿੰਘ
0 Comments