ਬਰਗਦ/ ਬੋਹੜ 
Bargad 



ਬੋਹੜ ਇੱਕ ਮਸ਼ਹੂਰ ਰੁੱਖ ਹੈ।

ਬੋਹੜ ਦਾ ਆਕਾਰ ਬਹੁਤ ਵੱਡਾ ਹੁੰਦਾ ਹੈ। ਇਸ ਦਾ ਤਣਾ ਮੋਟਾ ਹੁੰਦਾ ਹੈ। ਇਸ ਦੇ ਪੱਤੇ ਮੋਟੇ, ਮੁਲਾਇਮ ਅਤੇ ਲੰਬੇ ਗੋਲ ਹੁੰਦੇ ਹਨ। ਬੋਹੜ ਦੀਆਂ ਜੜ੍ਹਾਂ ਜ਼ਮੀਨ ਵਿੱਚ ਡੂੰਘੀਆਂ ਜਾਂਦੀਆਂ ਹਨ। ਬੋਹੜ ਦੀਆਂ ਟਾਹਣੀਆਂ ਵਿੱਚੋਂ ਵੀ ਜੜ੍ਹਾਂ ਨਿਕਲਦੀਆਂ ਹਨ। ਇਨ੍ਹਾਂ ਲਟਕਦੀਆਂ ਜੜ੍ਹਾਂ ਨੂੰ 'ਹਵਾ ਦੀਆਂ ਜੜ੍ਹਾਂ' ਕਿਹਾ ਜਾਂਦਾ ਹੈ।

ਬੋਹੜ ਦੇ ਫਲ ਆਕਾਰ ਵਿਚ ਛੋਟੇ ਹੁੰਦੇ ਹਨ। ਇਸ ਦਾ ਦੁੱਧ ਦਵਾਈ ਲਈ ਵਰਤਿਆ ਜਾਂਦਾ ਹੈ। ਬੋਹੜ ਦੀ ਛਾਂ ਬਹੁਤ ਖੁਸ਼ੀ ਦਿੰਦੀ ਹੈ।

ਬੋਹੜ ਦੀ ਉਮਰ ਲਂਬੀ ਹੁੰਦੀ ਹੈ। ਦੁਨੀਆਂ ਵਿੱਚ ਸੈਂਕੜੇ ਸਾਲ ਪੁਰਾਣੇ ਬੋਹੜ ਵੀ ਪਾਏ ਜਾਂਦੇ ਹਨ।