ਬਿੱਲੀ
Billi
ਬਿੱਲੀ ਇੱਕ ਘਰੇਲੂ ਜਾਨਵਰ ਹੈ।
ਬਿੱਲੀ ਕਾਲੀ, ਚਿੱਟੀ, ਭੂਰੀ ਜਾਂ ਧੱਬੇਦਾਰ ਹੁੰਦੀ ਹੈ। ਉਸ ਦੇ ਸਾਰੇ ਸਰੀਰ ਤੇ ਨਰਮ ਵਾਲ ਹੁੰਦੇ ਹਨ। ਬਿੱਲੀਆਂ ਦੀਆਂ ਮੁੱਛਾਂ ਹੁੰਦੀਆਂ ਹਨ। ਉਸ ਦੀਆਂ ਅੱਖਾਂ ਗੋਲ ਅਤੇ ਚਮਕਦਾਰ ਹੁੰਦੀਆਂ ਹਨ। ਬਿੱਲੀ 'ਮਿਆਉ-ਮਿਆਉ' ਕਰਦੀ ਹੈ। ਉਹ ਰਾਤ ਦੇ ਹਨੇਰੇ ਵਿੱਚ ਵੀ ਦੇਖ ਸਕਦੀ ਹੈ।
ਬਿੱਲੀ ਦੁੱਧ ਅਤੇ ਚੌਲ ਖਾਂਦੀ ਹੈ। ਉਹ ਚੂਹਿਆਂ ਦਾ ਸ਼ਿਕਾਰ ਵੀ ਕਰਦੀ ਹੈ।
ਬਿੱਲੀ ਦੀ ਦਿੱਖ ਬਾਘ ਵਰਗੀ ਹੁੰਦੀ ਹੈ, ਇਸ ਲਈ ਇਸ ਨੂੰ ਮਜ਼ਾਕ ਵਿਚ 'ਬਾਘ ਦੀ ਮਾਸੀ' ਕਿਹਾ ਜਾਂਦਾ ਹੈ।
0 Comments