ਘੋੜਾ 
Horse




ਘੋੜਾ ਪਾਲਤੂ ਜਾਨਵਰ ਹੈ।

ਘੋੜਾ ਚਿੱਟਾ, ਭੂਰਾ ਜਾਂ ਕਾਲਾ ਹੁੰਦਾ ਹੈ। ਉਸਦਾ ਸਰੀਰ ਗਠੀਲਾ ਅਤੇ ਮਜ਼ਬੂਤ ਹੁੰਦਾ ਹੈ। ਉਸ ਦੀ ਗਰਦਨ ਅਤੇ ਪੂਛ ਤੇ ਲੰਬੇ ਵਾਲ ਹੁੰਦੇ ਹਨ। ਘੋੜੇ ਦੀ ਬੋਲੀ ਨੂੰ ‘ਹਿਨਹਿਣਾ’ ਕਿਹਾ ਜਾਂਦਾ ਹੈ।

ਘਾਹ, ਛੋਲੇ ਅਤੇ ਗੁੜ ਘੋੜੇ ਦਾ ਮਨਪਸੰਦ ਭੋਜਨ ਹਨ।

ਘੋੜਾ ਬਹੁਤ ਤੇਜ਼ ਦੌੜਦਾ ਹੈ। ਉਹ ਸਵਾਰੀ ਲਈ ਕੰਮ ਆਉਂਦਾ ਹੈ। ਇਸ ਨੂੰ ਰੱਥ, ਟਾਂਗੇ ਜਾਂ ਗੱਡੇ ਵਿੱਚ ਵਾਹਿਆ ਜਾਂਦਾ ਹੈ। ਸਰਕਸ ਵਿੱਚ ਘੋੜਿਆਂ ਦੀਆਂ ਖੇਡਾਂ ਵੀ ਦਿਖਾਈਆਂ ਜਾਂਦੀਆਂ ਹਨ।

ਘੋੜਾ ਇੱਕ ਬਹੁਤ ਹੀ ਲਾਭਦਾਇਕ ਅਤੇ ਵਫ਼ਾਦਾਰ ਜਾਨਵਰ ਹੈ।