ਹਾਥੀ
Hathi
ਹਾਥੀ ਦਾ ਰੰਗ ਕਾਲਾ ਹੁੰਦਾ ਹੈ। ਉਸ ਦੀਆਂ ਅੱਖਾਂ ਛੋਟੀਆਂ ਅਤੇ ਤੇਜ ਹਨ। ਉਸਦੇ ਦੋ ਦੰਦ ਲੰਬੇ ਹੁੰਦੇ ਹਨ। ਉਸਦੇ ਕੰਨ ਛੱਜ ਵਾਂਗ ਵੱਡੇ ਹੁੰਦੇ ਹਨ। ਉਸਦੀ ਪੂਛ ਛੋਟੀ ਹੁੰਦੀ ਹੈ। ਉਸ ਦੇ ਪੈਰ ਥੰਮ੍ਹਾਂ ਵਾਂਗ ਮੋਟੇ ਹੁੰਦੇ ਹਨ।
ਹਾਥੀ ਦਾ ਸਭ ਤੋਂ ਵਿਲੱਖਣ ਹਿੱਸਾ ਇਸਦੀ ਸੁੰਡ ਹੈ। ਸੁੰਡ ਉਸ ਦਾ ਨੱਕ ਵੀ ਹੈ ਅਤੇ ਹੱਥ ਵੀ। ਹਾਥੀ ਦਰਖਤ ਦੇ ਪੱਤੇ ਤੋੜ ਕੇ ਖਾਂਦਾ ਹੈ। ਹਾਥੀਆਂ ਨੂੰ ਗੰਨਾ ਅਤੇ ਮਿੱਠੇ ਫਲ ਬਹੁਤ ਪਸੰਦ ਹਨ।
ਪਾਲਤੂ ਹਾਥੀ ਦੀ ਸਵਾਰੀ ਲਈ ਵਰਤੋਂ ਕੀਤੀ ਜਾਂਦੀ ਹੈ। ਉਹ ਬੋਝ ਵੀ ਚੁੱਕਦਾ ਹੈ।
ਹਾਥੀਆਂ ਨੂੰ ਬੁੱਧੀਮਾਨ ਜਾਨਵਰਾਂ ਵਿੱਚ ਗਿਣਿਆ ਜਾਂਦਾ ਹੈ।
0 Comments