ਬਗਲਾ
Heron
ਬਗਲਾ ਬਹੁਤ ਚਲਾਕ ਪੰਛੀ ਹੈ।
ਬਗਲੇ ਦਾ ਰੰਗ ਚਿੱਟਾ ਹੁੰਦਾ ਹੈ। ਇਸ ਦੀ ਚੁੰਜ ਹਲਕੇ ਲਾਲ ਰੰਗ ਦੀ ਹੁੰਦੀ ਹੈ। ਇਸ ਦੀਆਂ ਲੱਤਾਂ, ਗਰਦਨ ਅਤੇ ਚੁੰਜ ਲੰਬੀਆਂ ਹੁੰਦੀਆਂ ਹਨ।
ਬਗਲੇ ਦੀ ਖੁਰਾਕ ਮੱਛੀ ਹੈ। ਇਸੇ ਲਈ ਉਹ ਕਿਸੇ ਨਦੀ, ਝੀਲ ਜਾਂ ਛੱਪੜ ਦੇ ਕੰਢੇ ਰਹਿੰਦਾ ਹੈ।
ਉਹ ਪਾਣੀ ਵਿੱਚ ਖੜ੍ਹ ਕੇ ਮੱਛੀਆਂ ਫੜਦਾ ਹੈ।
ਕੁਝ ਲੋਕ ਬਗਲੇ ਨੂੰ ਪਾਖੰਡੀ ਸਮਝਦੇ ਹਨ, ਇਸ ਲਈ ਪਾਖੰਡੀ ਮਨੁੱਖ ਨੂੰ ‘ਬਗਲਾ ਭਗਤ’ ਵੀ ਕਿਹਾ ਜਾਂਦਾ ਹੈ।
0 Comments