ਤਿਤਲੀ
Titli
ਤਿਤਲੀ ਇੱਕ ਛੋਟਾ ਜਿਹਾ ਸੁੰਦਰ ਜੀਵ ਹੈ।
ਤਿਤਲੀ ਉੱਡਦੀ ਹੈ। ਇਸ ਦੇ ਖੰਭ ਬਹੁਤ ਨਰਮ ਅਤੇ ਰੰਗੀਨ ਹੁੰਦੇ ਹਨ। ਤਿਤਲੀ ਦੀਆਂ ਛੇ ਲੱਤਾਂ ਹੁੰਦੀਆਂ ਹਨ। ਛੋਟੀ ਸੂੰਡ ਹੀ ਉਸਦਾ ਮੂੰਹ ਹੈ।
ਤਿਤਲੀ ਉੱਡਦੀ ਹੈ ਅਤੇ ਫੁੱਲਾਂ ਤੇ ਬੈਠਦੀ ਹੈ। ਉਹ ਆਪਣੇ ਸੂੰਡ ਨਾਲ ਫੁੱਲਾਂ ਦਾ ਰਸ ਪੀਂਦੀ ਹੈ।
ਬੱਚੇ ਤਿਤਲੀਆਂ ਨੂੰ ਪਿਆਰ ਕਰਦੇ ਹਨ। ਉਹ ਉਸ ਨੂੰ ਫੜਨ ਲਈ ਉਸ ਦੇ ਪਿੱਛੇ ਭੱਜਦੇ ਹਨ।
ਸੱਚਮੁੱਚ, ਤਿਤਲੀ ਬਾਗ ਦੀ ਰਾਣੀ ਹੈ।
0 Comments