ਬਸੰਤ ਰੁੱਤ
Basant Rut
ਠੰਢ ਦੇ ਦਿਨਾਂ ਤੋਂ ਬਾਅਦ ਬਸੰਤ ਰੁੱਤ ਆਉਂਦੀ ਹੈ। ਚੈਤ ਅਤੇ ਵੈਸਾਖ ਬਸੰਤ ਦੇ ਮਹੀਨੇ ਹਨ।
ਬਸੰਤ ਰੁੱਤ ਵਿੱਚ ਮੌਸਮ ਬਹੁਤ ਹੀ ਸੁਹਾਵਣਾ ਰਹਿੰਦਾ ਹੈ। ਇਸ ਮੌਸਮ ਵਿੱਚ ਕਈ ਤਰ੍ਹਾਂ ਦੇ ਰੰਗ-ਬਿਰੰਗੇ ਫੁੱਲ ਖਿੜਦੇ ਹਨ। ਅੰਬ ਦਾ ਰੁੱਖ ਖਿੜਦਾ ਹੈ। ਇਸ ਦੀ ਮਹਿਕ ਨਾਲ ਬਾਗ ਮਹਿਕਣ ਲੱਗ ਪੈਂਦਾ ਹੈ। ਇਸ ਰੁੱਤ ਵਿੱਚ ਤਿਤਲੀਆਂ ਬੜੇ ਜੋਸ਼ ਨਾਲ ਉੱਡਦੀਆਂ ਹਨ ਅਤੇ ਭੌਂ-ਮੱਖੀਆਂ ਗੂੰਜਣ ਲੱਗਦੀਆਂ ਹਨ। ਕੋਇਲ ਵੀ ਬਸੰਤ ਰੁੱਤ ਵਿੱਚ ਕੂਕਦੀ ਹੈ।
ਬਸੰਤ ਪੰਚਮੀ ਅਤੇ ਹੋਲੀ ਬਸੰਤ ਰੁੱਤ ਦੇ ਮੁੱਖ ਤਿਉਹਾਰ ਹਨ। ਪਿੰਡਾਂ ਵਿੱਚ ਫਾਗ ਗਾਇਆ ਜਾਂਦਾ ਹੈ। ਢੋਲਕ ਅਤੇ ਮੰਜੀਰਿਆਂ ਨਾਲ ਹੋਲੀ ਦੇ ਗੀਤ ਬਹੁਤ ਹੀ ਸੁਰੀਲੇ ਲੱਗਦੇ ਹਨ।
ਬਸੰਤ ਇੱਕ ਬਹੁਤ ਹੀ ਸੋਹਣੀ ਅਤੇ ਮਨ ਨੂ ਖੁਸ਼ ਕਰਨ ਵਾਲੀ ਰੁੱਤ ਹੈ। ਇਸੇ ਲਈ ਇਸ ਨੂੰ ‘ਰਿਤੁਰਾਜ’ ਵੀ ਕਿਹਾ ਜਾਂਦਾ ਹੈ।
1 Comments
Thx
ReplyDelete