ਨਾਰੀਅਲ
Coconut
ਨਾਰੀਅਲ ਇੱਕ ਬਹੁਤ ਹੀ ਲਾਭਦਾਇਕ ਰੁੱਖ ਹੈ। ਨਾਰੀਅਲ ਦਾ ਰੁੱਖ ਬਹੁਤ ਹੀ ਉੱਚਾ ਹੁੰਦਾ ਹੈ। ਇਹ ਸਮੁੰਦਰ ਦੇ ਨੇੜੇ ਰੇਤਲੀ ਜ਼ਮੀਨ ਵਿੱਚ ਉੱਗਦਾ ਹੈ।
ਨਾਰੀਅਲ ਪਾਣੀ ਮਿੱਠਾ ਅਤੇ ਸੁਆਦੀ ਹੁੰਦਾ ਹੈ। ਇਸ ਦੀ ਗਰੀ ਖਾਣ ਵਿਚ ਵੀ ਬਹੁਤ ਮਿੱਠੀ ਹੁੰਦੀ ਹੈ। ਕੱਚੀ ਗਰੀ ਨਾਲ ਚਟਨੀ ਬਣਾਈ ਜਾਂਦੀ ਹੈ। ਕੱਚੀ ਗਰੀ ਪ੍ਰਸ਼ਾਦ ਵਜੋਂ ਵੀ ਵੰਡੀ ਜਾਂਦੀ ਹੈ। ਪੱਕੇ ਨਾਰੀਅਲ ਤੋਂ ਤੇਲ ਕੱਢਿਆ ਜਾਂਦਾ ਹੈ।
ਨਾਰੀਅਲ ਦਾ ਤਣਾ ਬਹੁਤ ਵਧੀਆ ਲੱਕੜ ਦਿੰਦਾ ਹੈ। ਇਸ ਦੇ ਪੱਤਿਆਂ ਤੋਂ ਚਟਾਈ ਅਤੇ ਟੋਕਰੀਆਂ ਬਣਾਈਆਂ ਜਾਂਦੀਆਂ ਹਨ। ਇਸ ਦੇ ਫਲਾਂ ਦੀ ਸਖ਼ਤ ਚਮੜੀ ਤੋਂ ਕਟੋਰੇ, ਬਟਨ, ਕੰਘੀ, ਖਿਡੌਣੇ ਆਦਿ ਬਣਾਏ ਜਾਂਦੇ ਹਨ।
ਨਾਰੀਅਲ ਦੇ ਸੁੱਕੇ ਫਲ ਨੂੰ 'ਸ਼੍ਰੀਫਲ' ਕਿਹਾ ਜਾਂਦਾ ਹੈ। ਸ਼੍ਰੀਫਲ ਸ਼ੁਭ ਮੌਕਿਆਂ ਤੇ ਕਮ ਚ ਆਉਂਦਾ ਹੈ। ਇਹ ਮੰਦਰਾਂ ਵਿੱਚ ਚੜ੍ਹਾਇਆ ਜਾਂਦਾ ਹੈ। ਇਸ ਤਰ੍ਹਾਂ ਨਾਰੀਅਲ ਦੇ ਦਰੱਖਤ ਦਾ ਹਰ ਹਿੱਸਾ ਲਾਭਦਾਇਕ ਹੁੰਦਾ ਹੈ। ਇਸ ਲਈ ਨਾਰੀਅਲ ਦੇ ਦਰੱਖਤ ਨੂੰ ‘ਕਲਪਵ੍ਰਿਕਸ਼’ ਕਿਹਾ ਜਾਂਦਾ ਹੈ।
0 Comments