ਚਿੜੀਆਘਰ ਦੀ ਸੈਰ 
Chidiya Ghar Di Sair



ਪਿਛਲੇ ਐਤਵਾਰ ਮੈਂ ਆਪਣੇ ਦੋਸਤਾਂ ਨਾਲ ਚਿੜੀਆਘਰ ਦੇਖਣ ਗਿਆ ਸੀ।

ਚਿੜੀਆਘਰ ਸ਼ਹਿਰ ਦੇ ਵਿੱਚਕਾਰ ਹੈ। ਇਸ ਦੇ ਬਾਹਰ ਭੇਲਪੁਰੀ, ਫਲ ਅਤੇ ਸ਼ਰਬਤ ਦੀਆਂ ਰੇਹੜੀਆਂ ਲੱਗੀਆਂ ਹੋਈਆਂ ਸਨ। ਕਈ ਹਲਵਾਈ ਆਪਣਾ ਮਾਲ ਵੇਚਣ ਲਈ ਵਾਜਾਂ ਮਾਰ ਰਹੇ ਸਨ।

ਚਿੜੀਆਘਰ ਦੇ ਅੰਦਰ ਕਈ ਪਿੰਜਰੇ ਅਤੇ ਜਾਲੀਦਾਰ ਘਰ ਬਣਾਏ ਹੋਏ ਸਨ। ਸ਼ੇਰ, ਜੰਗਲ ਦਾ ਰਾਜਾ ਪਿੰਜਰੇ ਵਿੱਚ ਗਰਜ ਰਿਹਾ ਸੀ। ਦੂਜੇ ਪਿੰਜਰੇ ਵਿੱਚ ਬਾਘ ਬੜੀ ਸ਼ਾਨ ਨਾਲ ਘੁੰਮ ਰਿਹਾ ਸੀ। ਇੱਕ ਜਾਲੀਦਾਰ ਘਰ ਵਿੱਚ ਹਿਰਨ ਦੌੜ ਰਹੇ ਸਨ। ਬਾਂਦਰਾਂ ਦੇ ਪਿੰਜਰੇ ਦੇ ਬਾਹਰ ਬੱਚਿਆਂ ਦੀ ਭਾਰੀ ਭੀੜ ਸੀ। ਉਹ ਬਾਂਦਰਾਂ ਦੀਆਂ ਮਜ਼ਾਕੀਆ ਹਰਕਤਾਂ ਦੇਖ ਕੇ ਅਤੇ ਉਨ੍ਹਾਂ ਨੂੰ ਮੂੰਗਫਲੀ, ਕੇਲੇ ਆਦਿ ਖੁਆ ਕੇ ਖੁਸ਼ ਹੋ ਰਹੇ ਸਨ।

ਚਿੜੀਆਘਰ ਵਿੱਚ ਖਰਗੋਸ਼, ਹਾਥੀ, ਊਠ, ਜਿਰਾਫ, ਲੂੰਬੜੀ, ਗੈਂਡੇ, ਮਗਰਮੱਛ ਆਦਿ ਜਾਨਵਰ ਵੀ ਸਨ। ਅਸੀਂ ਉੱਥੇ ਵੱਖ-ਵੱਖ ਤਰ੍ਹਾਂ ਦੇ ਪੰਛੀ ਦੇਖੇ, ਜਿਨ੍ਹਾਂ ਵਿੱਚੋਂ ਕਈ ਤਰ੍ਹਾਂ ਦੇ ਤੋਤੇ ਸਨ। ਕੱਚ ਦੇ ਡੱਬਿਆਂ ਵਿੱਚ ਅਜੀਬ ਜਿਹੀਆਂ ਮੱਛੀਆਂ ਵੀ ਸਨ।

ਸੱਚੀ, ਚਿੜੀਆਘਰ ਨੂੰ ਦੇਖ ਕੇ ਸਾਨੂ ਬਹੁਤ ਮਜਾ ਆਇਆ।