ਗਰਮੀਆਂ ਦੀਆ ਛੁੱਟੀਆਂ 
Garmiya Diya Chutiya



ਬੱਚੇ ਗਰਮੀਆਂ ਦੀਆ ਛੁੱਟੀਆਂ ਨੂੰ ਬਹੁਤ ਪਸੰਦ ਹਨ। 

ਏਨਾ ਦਿਨ ਵਿੱਚ ਸਕੂਲ ਬੰਦ ਰਹਿੰਦਾ ਹੈ। ਛੁੱਟੀ ਵਾਲੇ ਦਿਨ ਮੈਂ ਦੇਰ ਤੱਕ ਸੌਂਦਾ ਹਾਂ। ਮਾਂ ਜਲਦੀ ਨਹਾਉਣ ਲਈ ਕਹਿੰਦੀ ਹੈ, ਪਰ ਜਲਦੀ ਨਹਾਉਣ ਦੀ ਇੱਛਾ ਨਹੀਂ ਹੁੰਦੀ। ਨਹਾਉਣ ਤੋਂ ਬਾਅਦ ਮੈਂ ਨਾਸ਼ਤੇ ਦੇ ਨਾਲ ਇੱਕ ਗਲਾਸ ਦੁੱਧ ਪੀਂਦਾ ਹਾਂ। ਫੇਰ ਕੁਝ ਸਮੇਂ ਲਈ ਮੈਂ ਟੀ.ਵੀ ਦੇਖਦਾ ਹਾਂ। ਉਸਤੋਂ ਬਾਦ ਮੈਂ ਸਕੂਲ ਵਿੱਚ ਦਿੱਤੇ ਹੋਮਵਰਕ ਨੂੰ ਦੇਖਦਾ ਅਤੇ ਕਰਦਾ ਹਾਂ। ਇਨੇ ਵਿੱਚ ਖਾਣ ਦਾ ਸਮਾਂ ਹੋ ਜਾਂਦਾ ਹੈ। ਖਾਣੇ ਤੋਂ ਬਾਅਦ ਅਸੀਂ ਭੈਣ-ਭਰਾ ਕੈਰਮ ਖੇਡਦੇ ਹਾਂ। ਉਦੋਂ ਤੱਕ ਸ਼ਾਮ ਹੋ ਚੁੱਕੀ ਹੈ।

ਸ਼ਾਮ ਨੂੰ ਪਾਪਾ ਸਾਨੂੰ ਘੁਮਾਣ ਲਈ ਲੈ ਜਾਂਦੇ ਹਨ। ਕਈ ਵਾਰ ਅਸੀਂ ਸਿਨੇਮਾ ਦੇਖਣ ਜਾਂ ਕਿਸੇ ਰਿਸ਼ਤੇਦਾਰ ਨੂੰ ਮਿਲਣ ਜਾਂਦੇ ਹਾਂ। ਕਈ ਵਾਰ ਮੈਂ ਆਪਣੇ ਦੋਸਤਾਂ ਨੂੰ ਆਪਣੇ ਘਰ ਸਦ ਲੈਂਦਾ ਹਾਂ ਜਾਂ ਉਨ੍ਹਾਂ ਦੇ ਘਰ ਜਾਂਦਾ ਹਾਂ। ਅਸੀਂ ਬਹੁਤ ਖੇਡਦੇ ਅਤੇ ਮਜ਼ਾਕ ਕਰਦੇ ਹਾਂ।

ਰਾਤ ਦੇ ਖਾਣੇ ਤੋਂ ਬਾਅਦ ਅਸੀਂ ਭੈਣ-ਭਰਾ ਕੁਝ ਸਮਾਂ ਪੜ੍ਹਾਈ ਕਰਦੇ ਹਾਂ। ਫੇਰ ਪਤਾ ਨਹੀਂ ਕਦੋਂ ਨੀਂਦ ਆ ਜਾਂਦੀ ਹੈ।