ਸਮੇਂ ਦੀ ਮਹੱਤਤਾ 
Samay Di Mahatata



ਸਮਾਂ ਬਹੁਤ ਕੀਮਤੀ ਹੈ। ਗਵਾਚਿਆ ਹੋਇਆ ਪੈਸਾ ਵਾਪਸ ਮਿਲ ਸਕਦਾ ਹੈ, ਪਰ ਜੋ ਸਮਾਂ ਬੀਤ ਗਿਆ ਹੈ ਉਹ ਵਾਪਸ ਨਹੀਂ ਆ ਸਕਦਾ। ਇਸ ਲਈ ਸਮਾਂ ਦੌਲਤ ਨਾਲੋਂ ਵੱਧ ਕੀਮਤੀ ਹੈ।

ਮਨੁੱਖੀ ਜੀਵਨ ਵਿੱਚ ਸਮੇਂ ਦੀ ਬਹੁਤ ਮਹੱਤਤਾ ਹੈ। ਵਿਗਿਆਨੀਆਂ ਨੇ ਦਿਨ ਰਾਤ ਇੱਕ ਕਰਕੇ ਨਵੀਆਂ ਕਾਢਾਂ ਕੱਢੀਆਂ ਹਨ। ਉਨ੍ਹਾਂ ਦੀ ਬਦੌਲਤ ਹੀ ਅੱਜ ਸਾਡੇ ਕੋਲ ਬਿਜਲੀ, ਟੈਲੀਫੋਨ, ਹਵਾਈ ਜਹਾਜ਼, ਰੇਡੀਓ, ਟੀ.ਵੀ., ਕੰਪਿਊਟਰ ਆਦਿ ਹਨ। ਲੇਖਕਾਂ ਨੇ ਸਮੇਂ ਦੀ ਸੁਚੱਜੀ ਵਰਤੋਂ ਕਰਕੇ ਚੰਗੀਆਂ ਪੁਸਤਕਾਂ ਲਿਖੀਆਂ ਹਨ ਅਤੇ ਕਵੀਆਂ ਨੇ ਕਵਿਤਾਵਾਂ ਲਿਖੀਆਂ ਹਨ। ਮਹਾਤਮਾ ਗਾਂਧੀ, ਜਵਾਹਰ ਲਾਲ ਨਹਿਰੂ, ਸਰਦਾਰ ਵੱਲਭ ਭਾਈ ਪਟੇਲ, ਲੋਕਮਾਨਿਆ ਤਿਲਕ ਆਦਿ ਨੇਤਾਵਾਂ ਨੇ ਹਰ ਪਲ ਦਾ ਸੁਚੱਜਾ ਉਪਯੋਗ ਕੀਤਾ ਤਾਂ ਹੀ ਸਾਨੂੰ ਆਜ਼ਾਦੀ ਮਿਲੀ।

ਸਾਨੂੰ ਆਪਣੇ ਸਾਰੇ ਕੰਮ ਸਮੇਂ ਸਿਰ ਕਰਨੇ ਚਾਹੀਦੇ ਹਨ। ਜੇਕਰ ਅਸੀਂ ਸਮਾਂ ਬਰਬਾਦ ਕਰਦੇ ਹਾਂ ਤਾਂ ਸਾਡੀ ਜ਼ਿੰਦਗੀ ਵੀ ਬਰਬਾਦ ਹੋ ਜਾਵੇਗੀ। ਇਸ ਲਈ ਸਾਨੂੰ ਆਲਸ ਛੱਡ ਕੇ ਆਪਣਾ ਫਰਜ਼ ਨਿਭਾਉਣਾ ਚਾਹੀਦਾ ਹੈ। ਸਮੇਂ ਦੀ ਸਹੀ ਵਰਤੋਂ ਕਰਕੇ ਹੀ ਅਸੀਂ ਆਪਣਾ ਜੀਵਨ ਸਫਲ ਕਰ ਸਕਦੇ ਹਾਂ।