ਦੂਰਦਰਸ਼ਨ ਦੇ ਲਾਭ ਤੇ ਹਾਣੀਆਂ 
Doordarshan de Labh te Haniya 



ਟੈਲੀਵਿਜ਼ਨ ਵਿਗਿਆਨ ਦੀ ਇੱਕ ਵਿਲੱਖਣ ਕਾਢ ਹੈ। ਅੱਜ ਦੂਰਦਰਸ਼ਨ ਘਰ-ਘਰ ਦਾ ਲਾਡਲਾ ਬਣ ਗਿਆ ਹੈ।


ਅਸੀਂ ਦੂਰਦਰਸ਼ਨ ਤੇ ਵੱਖ-ਵੱਖ ਤਰ੍ਹਾਂ ਦੇ ਪ੍ਰੋਗਰਾਮ ਦੇਖਦੇ ਹਾਂ। ਦੂਰਦਰਸ਼ਨ ਤੇ ਅਸੀਂ ਦੇਸ਼-ਵਿਦੇਸ਼ ਦੀਆਂ ਖ਼ਬਰਾਂ ਸੁਣਦੇ ਹਾਂ। ਖ਼ਬਰਾਂ ਦੇ ਨਾਲ-ਨਾਲ ਘਟਨਾਵਾਂ ਵੀ ਵੇਖਣ ਨੂੰ ਮਿਲਦੀਆਂ ਹਨ। ਦੂਰਦਰਸ਼ਨ ਤੇ ਅਸੀਂ ਡਰਾਮੇ, ਫਿਲਮਾਂ ਅਤੇ ਸੀਰੀਅਲ ਦੇਖਦੇ ਹਾਂ। ਦੂਰਦਰਸ਼ਨ ਰਾਹੀਂ ਕ੍ਰਿਕਟ, ਫੁੱਟਬਾਲ ਅਤੇ ਟੈਨਿਸ ਦੇ ਮੈਚਾਂ ਦਾ ਸਿੱਧਾ ਪ੍ਰਸਾਰਣ ਕੀਤਾ ਜਾਂਦਾ ਹੈ। ਇਸ ਨਾਲ ਅਸੀਂ ਘਰ ਬੈਠੇ ਇਨ੍ਹਾਂ ਮੈਚਾਂ ਦਾ ਆਨੰਦ ਲੈ ਸਕਦੇ ਹਾਂ। ਦੂਰਦਰਸ਼ਨ ਤੇ ਖੇਤੀਬਾੜੀ ਅਤੇ ਪੇਂਡੂ ਜੀਵਨ ਨਾਲ ਸਬੰਧਤ ਵਿਸ਼ੇਸ਼ ਪ੍ਰੋਗਰਾਮ ਪ੍ਰਸਾਰਿਤ ਕੀਤੇ ਜਾਂਦੇ ਹਨ।


ਦੂਰਦਰਸ਼ਨ ਦੇ ਵਿਦਿਅਕ ਅਤੇ ਹੋਰ ਪ੍ਰੋਗਰਾਮ ਸਾਡੇ ਗਿਆਨ ਵਿੱਚ ਵਾਧਾ ਕਰਦੇ ਹਨ। ਦੂਰਦਰਸ਼ਨ ਸਾਡਾ ਬਹੁਤ ਮਨੋਰੰਜਨ ਕਰਦਾ ਹੈ। ਸਾਨੂੰ ਦੂਰਦਰਸ਼ਨ ਦੇ ਇਸ਼ਤਿਹਾਰਾਂ ਤੋਂ ਬਹੁਤ ਸਾਰੀ ਜਾਣਕਾਰੀ ਮਿਲਦੀ ਹੈ।


ਪਰ ਸਾਨੂੰ ਦੂਰਦਰਸ਼ਨ ਵੇਖਣ ਵਿਚ ਜ਼ਿਆਦਾ ਸਮਾਂ ਨਹੀਂ ਲਗਾਉਣਾ ਚਾਹੀਦਾ।