ਮੇਰਾ ਮਨਭਾਉਂਦਾ ਤਿਉਹਾਰ: ਦੀਵਾਲੀ 
Mera Manbhaunda Tiyuhar - Diwali



ਸਾਡੇ ਦੇਸ਼ ਵਿੱਚ ਬਹੁਤ ਸਾਰੇ ਤਿਉਹਾਰ ਮਨਾਏ ਜਾਂਦੇ ਹਨ। ਇਨ੍ਹਾਂ ਤਿਉਹਾਰਾਂ ਵਿੱਚੋਂ ਮੈਨੂੰ ਦੀਵਾਲੀ ਦਾ ਤਿਉਹਾਰ ਸਭ ਤੋਂ ਵੱਧ ਪਸੰਦ ਹੈ।


ਦੀਵਾਲੀ ਦਾ ਤਿਉਹਾਰ ਅਸ਼ਵਿਨ ਮਹੀਨੇ ਦੇ ਨਵੇਂ ਚੰਦ ਤੇ ਆਉਂਦਾ ਹੈ। ਸਕੂਲਾਂ-ਕਾਲਜਾਂ ਵਿੱਚ ਦੀਵਾਲੀ ਦੀਆਂ ਲੰਬੀਆਂ ਛੁੱਟੀਆਂ ਹੁੰਦੀਆਂ ਹਨ। ਦੀਵਾਲੀ ਤੋਂ ਪਹਿਲਾਂ ਲੋਕ ਆਪਣੇ ਘਰਾਂ ਦੀ ਸਫ਼ਾਈ ਕਰਦੇ ਹਨ। ਘਰ ਵਿੱਚ ਵੱਖ-ਵੱਖ ਤਰ੍ਹਾਂ ਦੇ ਪਕਵਾਨ ਤਿਆਰ ਕੀਤੇ ਜਾਂਦੇ ਹਨ। ਲੋਕ ਘਰਾਂ ਦੇ ਦਰਵਾਜ਼ਿਆਂ ਤੇ ਫੁੱਲਾਂ ਦੇ ਹਾਰ ਬੰਨ੍ਹਦੇ ਹਨ। ਦੀਵਾਲੀ ਦੇ ਤਿਉਹਾਰ ਤੇ ਪਿਤਾ ਜੀ ਸਾਨੂੰ ਨਵੇਂ ਕੱਪੜੇ ਅਤੇ ਨਵੀਂ ਜੁੱਤੇ ਦਵਾਉਂਦੇ ਹਨ। ਅਸੀਂ ਦੋਸਤਾਂ ਨਾਲ ਬੰਬ-ਪਟਾਕੇ ਚਲਾਉਂਦੇ ਅਤੇ ਬਹੁਤ ਖੇਡਦੇ ਅਤੇ ਘੂਮਦੇ ਹਾਂ।


ਦੀਵਾਲੀ ਵਾਲੇ ਦਿਨ ਸਾਡੇ ਘਰ ਚ ਕਾਫੀ ਸਰਗਰਮੀ ਰਹਿੰਦੀ ਹੈ। ਘਰ ਦੇ ਬਾਹਰ ਦਰਵਾਜ਼ੇ ਤੇ ਸੋਹਣੀ ਜੇਹੀ ਰੰਗੋਲੀ ਬਣਾਈ ਜਾਂਦੀ ਹੈ। ਰਾਤ ਨੂੰ ਗਣੇਸ਼ ਜੀ ਅਤੇ ਲਕਸ਼ਮੀ ਜੀ ਦੀ ਪੂਜਾ ਕੀਤੀ ਜਾਂਦੀ ਹੈ। ਅੰਮ੍ਰਿਤਸਰ ਵਿੱਚ ਗੁਰੂਹਰਮੰਦਿਰ ਸਾਹਿਬ ਡੀ ਦੀਵਾਲੀ ਵੇਖਣ ਵਾਲੀ ਹੁੰਦੀ ਹੈ ਅਸੀਂ ਓਥੇ ਵਿ ਮੱਥਾ ਟੇਕਣ ਜਾਂਦੇ ਹਾਂ। ਨਵਾਂ ਸਾਲ ਦੀਵਾਲੀ ਦੇ ਦੂਜੇ ਦਿਨ ਸ਼ੁਰੂ ਹੁੰਦਾ ਹੈ। ਇਸ ਦਿਨ ਅਸੀਂ ਗੁਆਂਢੀਆਂ ਅਤੇ ਰਿਸ਼ਤੇਦਾਰਾਂ ਨੂੰ ਮਿਲਦੇ ਹਾਂ ਅਤੇ 'ਸਾਲ-ਮੁਬਾਰਕ' ਕਹਿੰਦੇ ਹਾਂ।


ਦੀਵਾਲੀ ਦੇ ਦਿਨ, ਸਾਡਾ ਪੂਰਾ ਪਰਿਵਾਰ ਖੁਸ਼ੀ ਵਿੱਚ ਛਾਲਾਂ ਮਾਰਦਾ ਹੈ। ਇਸ ਲਈ ਦੀਵਾਲੀ ਮੇਰਾ ਮਨਪਸੰਦ ਤਿਉਹਾਰ ਹੈ।