ਡਾਕੀਆ
Dakiya
ਡਾਕੀਆ ਇੱਕ ਸਰਕਾਰੀ ਮੁਲਾਜ਼ਮ ਹੈ। ਉਹ ਖਾਕੀ ਪਹਿਰਾਵਾ ਪਹਿਨਦਾ ਹੈ। ਇੱਕ ਖਾਕੀ ਬੈਗ ਉਸਦੇ ਮੋਢੇ ਉੱਤੇ ਲਟਕਿਆ ਰਹਿੰਦਾ ਹੈ। ਇਸ ਵਿੱਚ ਲੋਕਾਂ ਦੇ ਨਾਂ ਦੇ ਚਿੱਠੀ-ਪੱਤਰ ਹੁੰਦੇ ਹਨ।
ਡਾਕੀਆ ਡਾਕਖਾਨੇ ਵਿੱਚ ਕੰਮ ਕਰਦਾ ਹੈ। ਉਹ ਲੈਟਰ-ਬਾਕਸ ਵਿੱਚੋਂ ਚਿੱਠੀ ਕੱਢਦਾ ਹੈ। ਉਹ ਉਨ੍ਹਾਂ ਚਿੱਠੀਆਂ ਨੂੰ ਡਾਕਖਾਨੇ ਲੈ ਕੇ ਆਉਂਦਾ ਹੈ। ਫੇਰ ਉਹ ਘਰ-ਘਰ ਜਾ ਕੇ ਬਾਹਰੋਂ ਆਈਆਂ ਚਿੱਠੀਆਂ ਵੰਡਦਾ ਹੈ।
ਡਾਕੀਆ ਸਾਡੀ ਬਹੁਤ ਸੇਵਾ ਕਰਦਾ ਹੈ। ਸਾਨੂੰ ਉਸ ਨਾਲ ਹਮੇਸ਼ਾ ਆਦਰ ਨਾਲ ਪੇਸ਼ ਆਉਣਾ ਚਾਹੀਦਾ ਹੈ।
0 Comments