ਸਾਡੇ ਸਕੂਲ ਦੇ ਹੈੱਡਮਾਸਟਰ 
Sade School De Headmaster



ਸਰਦਾਰ ਧਰਮ ਸਿੰਘ ਜੀ ਸਾਡੇ ਸਕੂਲ ਦੇ ਮੁੱਖ ਅਧਿਆਪਕ ਹਨ।

ਉਹਨਾਂ ਦੀ ਉਮਰ ਪੰਜਾਹ ਸਾਲ ਦੇ ਕਰੀਬ ਹੈ। ਉਹ ਹਮੇਸ਼ਾ ਕੋਟ-ਪੈਂਟ ਅਤੇ ਟਾਈ ਪਹਿਨਦੇ ਹਨ। ਉਹ ਹਮੇਸ਼ਾ ਕਾਲਾ ਚਸ਼ਮਾ ਲੱਗਾ ਕੇ ਰੱਖਦੇ ਹਨ।

ਸਰਦਾਰ ਧਰਮ ਸਿੰਘ ਜੀ ਬਹੁਤ ਵਿਦਵਾਨ ਹਨ। ਉਹ ਹਮੇਸ਼ਾ ਸਮੇਂ ਸਿਰ ਸਕੂਲ ਆਉਂਦੇ ਹਨ। ਉਹ ਅਨੁਸ਼ਾਸਨ ਤੇ ਬਹੁਤ ਜ਼ੋਰ ਦਿੰਦੇ ਹਨ। ਸਰਦਾਰ ਧਰਮ ਸਿੰਘ ਜੀ ਬਹੁਤ ਸਖ਼ਤ ਜਾਪਦੇ ਹਨ, ਪਰ ਉਨ੍ਹਾਂ ਦਾ ਦਿਲ ਮੋਮ ਵਾਂਗ ਨਰਮ ਹੈ।

ਸਕੂਲ ਦੇ ਸਾਰੇ ਅਧਿਆਪਕ ਅਤੇ ਵਿਦਿਆਰਥੀ ਹੈੱਡਮਾਸਟਰ ਜੀ ਦਾ ਬਹੁਤ ਸਤਿਕਾਰ ਕਰਦੇ ਹਨ।