ਮੇਰੇ ਪਿਆਰੇ ਅਧਿਆਪਕ
Mere Piyare Adhiyapak
ਸਾਡੇ ਸਕੂਲ ਵਿੱਚ ਬਹੁਤ ਸਾਰੇ ਅਧਿਆਪਕ ਹਨ। ਉਨ੍ਹਾਂ ਵਿਚੋਂ ਸਰਦਾਰ ਭਾਗ ਸਿੰਘ ਮੇਰੇ ਮਨਪਸੰਦ ਅਧਿਆਪਕ ਹਨ। ਉਹ ਸਾਡੇ ਕਲਾਸ ਟੀਚਰ ਹਨ।
ਉਹ ਇੱਕ ਮਹਾਨ ਵਿਦਵਾਨ ਅਤੇ ਮੁਸਕਰਾਉਣ ਵਾਲੇ ਇਨਸਾਨ ਹਨ। ਉਹਨਾਂ ਦਾ ਸਰੀਰ ਮਜ਼ਬੂਤ ਹੈ। ਉਹਨਾਂ ਦੀ ਆਵਾਜ਼ ਬਹੁਤ ਸਾਫ਼ ਅਤੇ ਮਿੱਠੀ ਹੈ।
ਸਰਦਾਰ ਭਾਗ ਸਿੰਘ ਜੀ ਸਾਨੂੰ ਪੰਜਾਬੀ ਅਤੇ ਅੰਗਰੇਜ਼ੀ ਸਿਖਾਉਂਦੇ ਹਨ। ਉਹਨਾਂ ਦਾ ਪੜ੍ਹਾਉਣ ਦਾ ਤਰੀਕਾ ਬਹੁਤ ਦਿਲਚਸਪ ਹੈ। ਉਹ ਸਾਨੂੰ ਕਹਾਣੀਆਂ ਅਤੇ ਚੁਟਕਲੇ ਵੀ ਸੁਣਾਉਂਦੇ ਹਨ। ਉਹਨਾਂ ਦਾ ਸਾਡੇ ਸਾਰੇ ਵਿਦਿਆਰਥੀਆਂ ਨਾਲ ਬਹੁਤ ਪਿਆਰ ਹੈ।
ਮੈਂ ਵੱਡਾ ਹੋ ਕੇ ਸਰਦਾਰ ਭਾਗ ਸਿੰਘ ਜੀ ਵਰਗਾ ਅਧਿਆਪਕ ਬਣਨਾ ਚਾਹੁੰਦਾ ਹਾਂ।
0 Comments