ਮੇਰੀ ਮਨਪਸੰਦ ਖੇਡ 
Meri Manpasand Khed



ਸਾਰੀਆਂ ਖੇਡਾਂ ਵਿੱਚੋਂ ਕ੍ਰਿਕਟ ਮੇਰੀ ਪਸੰਦੀਦਾ ਖੇਡ ਹੈ। ਬੱਲਾ ਅਤੇ ਗੇਂਦ ਮੇਰੇ ਸੱਚੇ ਦੋਸਤ ਹਨ।

ਮੈਂ ਆਪਣੇ ਸਕੂਲ ਵਿੱਚ ਇੱਕ ਕ੍ਰਿਕਟ ਟੀਮ ਬਣਾਈ ਹੈ। ਮੈਂ ਇਸ ਟੀਮ ਦਾ ਕਪਤਾਨ ਹਾਂ। ਮੈਂ ਆਪਣੇ ਸਾਥੀਆਂ ਨਾਲ ਹਰ ਰੋਜ਼ ਕ੍ਰਿਕਟ ਖੇਡਦਾ ਹਾਂ।

ਸਾਡੀ ਟੀਮ ਹੋਰ ਟੀਮਾਂ ਨਾਲ ਵੀ ਮੈਚ ਖੇਡਦੀ ਹੈ। ਜਦੋਂ ਅਸੀਂ ਮੈਚ ਜਿੱਤਦੇ ਹਾਂ ਤਾਂ ਸਾਨੂੰ ਬਹੁਤ ਖੁਸ਼ੀ ਹੁੰਦੀ ਹੈ। ਇਨਾਮ ਮਿਲਣ ਤੇ ਖੁਸ਼ੀ ਹੋਰ ਵੀ ਵਧ ਜਾਂਦੀ ਹੈ।

ਮੈਂ ਵੱਡਾ ਹੋ ਕੇ ਸਚਿਨ ਤੇਂਦੁਲਕਰ ਵਰਗਾ ਚੰਗਾ ਖਿਡਾਰੀ ਬਣਨਾ ਚਾਹੁੰਦਾ ਹਾਂ।