ਮੇਰਾ ਮਨਪਸੰਦ ਫੁੱਲ
Mera Manpasand Phul
ਧਰਤੀ ਉੱਤੇ ਵੱਖ-ਵੱਖ ਕਿਸਮਾਂ ਦੇ ਫੁੱਲ ਹਨ। ਮੈਨੂੰ ਉਨ੍ਹਾਂ ਸਾਰਿਆਂ ਵਿੱਚ ਗੁਲਾਬ ਪਸੰਦ ਹੈ।
ਗੁਲਾਬ ਫੁੱਲਾਂ ਦਾ ਰਾਜਾ ਹੈ। ਇਸ ਦੀਆਂ ਪੱਤੀਆਂ ਬਹੁਤ ਸੁੰਦਰ ਹੁੰਦੀਆਂ ਹਨ। ਗੁਲਾਬ ਦੇ ਤਣੇ ਵਿੱਚ ਕੰਡੇ ਹੁੰਦੇ ਹਨ। ਗੁਲਾਬ ਦੀ ਖੁਸ਼ਬੂ ਮਨ ਨੂੰ ਖੁਸ਼ ਕਰਦੀ ਹੈ।
ਗੁਲਾਬ ਦੀਆਂ ਵੱਖ-ਵੱਖ ਰੰਗਾਂ ਦੀਆਂ ਕਿਸਮਾਂ ਹਨ। ਗੁਲਾਬ ਤੋਂ ਹਾਰ ਅਤੇ ਗੁਲਦਸਤੇ ਬਣਾਏ ਜਾਂਦੇ ਹਨ। ਗੁਲਾਬ ਜਲ, ਅਤਰ ਅਤੇ ਗੁਲਕੰਦ ਵੀ ਗੁਲਾਬ ਤੋਂ ਬਣਾਏ ਜਾਂਦੇ ਹਨ।
ਸਾਡੇ ਪਹਿਲੇ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਨੂੰ ਲਾਲ ਗੁਲਾਬ ਬਹੁਤ ਪਸੰਦ ਸਨ।
ਗੁਲਾਬ ਦਾ ਬੂਟਾ ਸਾਡੇ ਵਿਹੜੇ ਦੀ ਸੁੰਦਰਤਾ ਨੂੰ ਦੁੱਗਣਾ ਕਰ ਦਿੰਦਾ ਹੈ।
0 Comments