ਮੇਰੇ ਖੇਤ 
Mera Khet



ਮੈਂ ਪਿੰਡ ਰਹਿੰਦਾ ਹਾਂ। ਮੇਰੇ ਪਿਤਾ ਇੱਕ ਕਿਸਾਨ ਹਨ। ਪਿੰਡ ਦੇ ਨੇੜੇ ਸਾਦੇ ਖੇਤ ਹਨ। ਸਾਡੇ ਖੇਤ ਬਹੁਤ ਵੱਡੇ ਹਨ। ਇਹਨਾਂ ਦੇ ਦੁਆਲੇ ਕੰਡਿਆਂ ਦੀ ਵਾੜ ਹੈ। ਸਾਡੇ ਖੇਤਾਂ ਵਿੱਚ ਇੱਕ ਖੂਹ ਹੈ। ਇਸ ਦਾ ਪਾਣੀ ਖੇਤ ਦੀ ਸਿੰਚਾਈ ਲਈ ਵਰਤਿਆ ਜਾਂਦਾ ਹੈ।

ਖੇਤਾਂ ਦੇ ਵੱਡੇ ਹਿੱਸੇ ਵਿੱਚ ਅਨਾਜ ਉਗਾਇਆ ਜਾਂਦਾ ਹੈ। ਬਾਕੀ ਦੇ ਹਿੱਸੇ ਵਿੱਚ ਆਲੂ, ਮਿਰਚ, ਧਨੀਆ ਆਦਿ ਉਗਾਇਆ ਜਾਂਦਾ ਹੈ।

ਖੇਤ ਵਿੱਚ ਇੱਕ ਮਚਾਣ ਹੈ। ਇਸ ਤੇ ਬੈਠ ਕੇ ਅਸੀਂ ਖੇਤ ਦੀ ਰਾਖੀ ਕਰਦੇ ਹਾਂ। ਮੈਂ ਆਪਣੇ ਖੇਤਾਂ ਨੂੰ ਪਿਆਰ ਕਰਦਾ ਹਾਂ।