ਧੋਬੀ
Dhobi
ਕੱਪੜੇ ਧੋਣ ਦਾ ਕਮ ਕਰਨ ਵਾਲੇ ਨੂੰ 'ਧੋਬੀ' ਕਿਹਾ ਜਾਂਦਾ ਹੈ।
ਧੋਬੀ ਬਹੁਤ ਮਿਹਨਤੀ ਆਦਮੀ ਹੁੰਦਾ ਹੈ। ਉਹ ਲੋਕਾਂ ਦੇ ਘਰ-ਘਰ ਜਾ ਕੇ ਉਨ੍ਹਾਂ ਦੇ ਮੈਲੇ ਕੱਪੜੇ ਲੈ ਕੇ ਆਉਂਦਾ ਹੈ। ਉਹ ਉਨ੍ਹਾਂ ਕੱਪੜਿਆਂ ਨੂੰ ਬੰਨ੍ਹ ਕੇ ਆਪਣੀ ਸਾਈਕਲ ਤੇ ਲੈ ਜਾਂਦਾ ਹੈ। ਸ਼ਹਿਰਾਂ ਵਿੱਚ, ਧੋਬੀ ਕੱਪੜੇ ਦੇ ਗੱਠਰ ਚੁੱਕਣ ਲਈ ਸਾਈਕਲ ਜਾਂ ਹੋਰ ਵਾਹਨਾਂ ਦੀ ਵਰਤੋਂ ਕਰਦੇ ਹਨ। ਉਹ ਨਦੀ ਜਾਂ ਛੱਪੜ ਤੇ ਜਾ ਕੇ ਉਨ੍ਹਾਂ ਕੱਪੜਿਆਂ ਨੂੰ ਧੋ ਕੇ ਸੁਕਾਉਂਦਾ ਹੈ। ਫਿਰ ਉਹ ਉਨ੍ਹਾਂ ਨੂੰ ਇਸਤਰੀ ਕਰਦਾ ਹੈ। ਸ਼ਾਮ ਨੂੰ ਉਹ ਗਾਹਕਾਂ ਨੂੰ ਕੱਪੜੇ ਦੇਣ ਜਾਂਦਾ ਹੈ। ਗਾਹਕ ਫਿਰ ਉਸਨੂੰ ਪੈਸੇ ਦਿੰਦੇ ਹਨ।
ਸਖ਼ਤ ਮਿਹਨਤ ਦੇ ਬਾਵਜੂਦ ਧੋਤੀ ਸਿਰਫ਼ ਰੁੱਖੀ-ਸੁੱਕੀ ਰੋਟੀ ਜੋਗੇ ਪੈਸੇ ਹੀ ਕਮਾਉਂਦਾ ਹੈ। ਸੱਚੀ, ਧੋਬੀ ਸਾਡੀ ਬਹੁਤ ਵਧੀਆ ਸੇਵਾ ਕਰਦਾ ਹੈ।
0 Comments