ਮਾਲੀ 
Mali



ਮਾਲੀ ਨੂੰ ਕੌਣ ਨਹੀਂ ਜਾਣਦਾ? ਉਹ ਫੁੱਲਾਂ ਦੇ ਹਾਰ ਬਣਾ ਕੇ ਵੇਚਦਾ ਹੈ।


ਮਾਲੀ ਬਾਗ ਦੀ ਦੇਖਭਾਲ ਕਰਦਾ ਹੈ। ਉਹ ਬਾਗ ਵਿੱਚ ਵੱਖ-ਵੱਖ ਤਰ੍ਹਾਂ ਦੇ ਫੁੱਲਾਂ ਤੇ ਫਲਾਂ ਦੇ ਪੌਦੇ ਲਗਾਉਂਦਾ ਹੈ। ਉਹ ਇਨ੍ਹਾਂ ਪੌਦਿਆਂ ਦੀ ਦੇਖਭਾਲ ਕਰਦਾ ਹੈ ਅਤੇ ਉਨ੍ਹਾਂ ਨੂੰ ਪਾਣੀ ਦਿੰਦਾ ਹੈ। ਉਹ ਪੌਦਿਆਂ ਨੂੰ ਕੈਂਚੀ ਨਾਲ ਕੱਟਦਾ ਹੈ। ਉਸ ਨੂੰ ਫੁੱਲਾਂ ਅਤੇ ਪੌਦਿਆਂ ਦੀ ਚੰਗੀ ਜਾਣਕਾਰੀ ਹੁੰਦੀ ਹੈ।


ਮਾਲੀ ਸਵੇਰੇ ਜਲਦੀ ਉੱਠਦਾ ਹੈ। ਉਹ ਬਾਗ ਵਿੱਚ ਖਿੜੇ ਹੋਏ ਫੁੱਲਾਂ ਨੂੰ ਚੁੱਗਦਾ ਹੈ। ਫੁੱਲਾਂ ਤੋਂ ਉਹ ਹਾਰ, ਮਾਲਾ, ਵੇਣੀ ਅਤੇ ਗਜਰੇ ਬਣਾ ਕੇ ਬਾਜ਼ਾਰ ਵਿੱਚ ਵੇਚਦਾ ਹੈ। ਉਹ ਮੰਦਰਾਂ ਤੇ ਗੁਰਦੁਆਰੇ ਨੂੰ ਫੁੱਲ ਅਤੇ ਹਾਰ ਪਹੁੰਚਾਉਂਦਾ ਹੈ। ਉਹ ਲੋਕਾਂ ਦੇ ਘਰਾਂ ਤੱਕ ਵੀ ਫੁੱਲ ਪਹੁੰਚਾਉਂਦਾ ਹੈ। ਲੋਕ ਮਾਲੀ ਤੋਂ ਫੁੱਲ ਅਤੇ ਹਾਰ ਖਰੀਦਦੇ ਹਨ। ਉਹ ਦੇਵਤਿਆਂ ਦੀ ਮੂਰਤੀ ਨੂੰ ਫੁੱਲ ਅਤੇ ਹਾਰ ਚੜ੍ਹਾਉਂਦੇ ਹਨ।


ਇੱਕ ਮਾਲੀ ਇੱਕ ਗਰੀਬ ਅਤੇ ਮਿਹਨਤੀ ਆਦਮੀ ਹੈ। ਮਾਲੀ ਦੀ ਪਤਨੀ ਨੂੰ ‘ਮਾਲਿਨ’ ਕਿਹਾ ਜਾਂਦਾ ਹੈ। ਉਹ ਮਾਲੀ ਦੀ ਉਸਦੇ ਕੰਮ ਵਿੱਚ ਸਹਾਇਤਾ ਕਰਦੀ ਹੈ।