ਮਦਾਰੀ
Madari
ਸਾਡੇ ਇਲਾਕੇ ਵਿੱਚ ਕੋਈ ਨਾ ਕੋਈ ਮਦਾਰੀ ਆਉਂਦਾ ਹੀ ਰਹਿੰਦਾ ਹੈ। ਕੁਝ ਮਦਾਰੀ ਬਾਂਦਰ ਅਤੇ ਬਾਂਦਰੀ ਦਾ ਖੇਡ ਦਿਖਾਉਂਦੇ ਹਨ, ਜਦੋਂ ਕਿ ਕੁਝ ਰਿੱਛ ਨੂੰ ਨਚਾਉਂਦੇ ਹਨ। ਕੁਝ ਮਦਾਰੀ ਤਾਂ ਸੱਪ ਦੇ ਕਰਤਵ ਵੀ ਦਿਖਾਉਂਦੇ ਹਨ।
ਮਦਾਰੀ ਦੇ ਹੱਥ ਵਿੱਚ ਡੰਡਾ ਅਤੇ ਡਮਰੂ ਹੁੰਦਾ ਹੈ। ਡਮਰੂ ਦੀ ਡਮ-ਡਮ ਆਵਾਜ਼ ਸੁਣ ਕੇ ਬੱਚੇ ਭੱਜ ਕੇ ਆ ਜਾਂਦੇ ਹਨ। ਜਲਦੀ ਹੀ ਬੱਚੇ ਅਤੇ ਬਜ਼ੁਰਗ ਮਦਾਰੀ ਦੇ ਆਲੇ-ਦੁਆਲੇ ਇਕੱਠੇ ਹੋ ਜਾਂਦੇ ਹਨ।
ਡਮਰੂ ਦੀ ਆਵਾਜ਼ ਸੁਣ ਕੇ ਅਤੇ ਮਦਾਰੀ ਦਾ ਹੁਕਮ ਸੁਣ ਕੇ ਬਾਂਦਰ-ਬਾਂਦਰੀ ਨੇ ਆਪਣੀ ਖੇਡ ਸ਼ੁਰੂ ਕਰ ਦਿੱਤੀ। ਬੰਦਰੀ ਬਾਂਦਰ ਨਾਲ ਗੁੱਸਾ ਹੋ ਜਾਂਦੀ ਹੈ। ਬਾਂਦਰ ਉਸ ਨੂੰ ਮਨਾਉਂਦਾ ਹੈ। ਫੇਰ ਦੋਵੇਂ ਨੱਚਣ ਲੱਗ ਜਾਂਦੇ ਹਨ। ਖੇਡ ਦੇ ਅੰਤ ਵਿੱਚ, ਬਾਂਦਰ ਅਤੇ ਬਾਂਦਰੀ ਕਟੋਰਾ ਲੈ ਕੇ ਲੋਕਾਂ ਤੋਂ ਪੈਸੇ ਮੰਗਦੇ ਹਨ। ਰਿੱਛ ਵਾਲਾ ਮਦਾਰੀ ਰਿੱਛ ਨੂੰ ਨੱਚਣ ਲਈ ਕਹਿੰਦਾ ਹੈ। ਨੱਚਦਾ ਹੋਇਆ ਰਿੱਛ ਬਹੁਤ ਵਧੀਆ ਲੱਗਦਾ ਹੈ।
ਮਦਾਰੀ ਬਹੁਤ ਗਰੀਬ ਹੁੰਦਾ ਹੈ। ਮਦਾਰੀ ਨੂ ਜੋ ਵੀ ਰੁੱਖਾ-ਸੁੱਕਾ ਮਿਲਦਾ ਹੈ ਉਹ ਖਾ ਲੈਂਦਾ ਹੈ। ਦਰਅਸਲ, ਮਦਾਰੀ ਆਪਣੀਆਂ ਖੇਡਾਂ ਨਾਲ ਸਾਡਾ ਚੰਗਾ ਮਨੋਰੰਜਨ ਕਰਦਾ ਹੈ।
0 Comments