ਕਿਸਾਨ ਦੀ ਆਤਮਕਥਾ 
Kisan di Aatmakatha



ਕਿਸਾਨ ਨੂ ਅਨੰਦਾਤਾ ਮਨਿਆ ਹੈ। ਕਿਸਾਨ ਖੇਤੀ ਕਰਦਾ ਹੈ। ਕਿਸਾਨ ਆਪਣੇ ਖੇਤ ਵਿੱਚ ਅਨਾਜ ਪੈਦਾ ਕਰਦਾ ਹੈ। ਕੁਝ ਕਿਸਾਨ ਸਬਜ਼ੀਆਂ ਤੇ ਫਲ ਵੀ ਉਗਾਉਂਦੇ ਹਨ।


ਕਿਸਾਨ ਪਿੰਡ ਵਿੱਚ ਰਹਿੰਦਾ ਹੈ। ਸਾਡੇ ਦੇਸ਼ ਵਿੱਚ ਜ਼ਿਆਦਾਤਰ ਕਿਸਾਨ ਗਰੀਬ ਹਨ। ਉਹ ਛੋਟੇ ਅਤੇ ਕੱਚੇ ਘਰਾਂ ਵਿੱਚ ਰਹਿੰਦੇ ਹਨ। ਉਹ ਗਾਵਾਂ, ਬਲਦ, ਮੱਝ ਆਦਿ ਪਸ਼ੂ ਪਾਲਦੇ ਹਨ। ਕਿਸਾਨ ਦੇ ਪਰਿਵਾਰ ਵਿੱਚ ਉਸਦੀ ਪਤਨੀ, ਬੱਚੇ ਅਤੇ ਬਜ਼ੁਰਗ ਮਾਤਾ-ਪਿਤਾ ਸ਼ਾਮਲ ਹੁੰਦੇ ਹਨ। ਉਸਦੇ ਬੱਚੇ ਪਿੰਡ ਦੇ ਸਕੂਲ ਵਿੱਚ ਪੜ੍ਹਦੇ ਹਨ।


ਕਿਸਾਨ ਸਵੇਰੇ ਜਲਦੀ ਉੱਠਦਾ ਹੈ। ਉਹ ਆਪਣੇ ਪਾਲਤੂ ਜਾਨਵਰਾਂ ਨੂੰ ਭੋਜਨ ਦਿੰਦਾ ਹੈ। ਸੂਰਜ ਚੜ੍ਹਦਿਆਂ ਹੀ ਉਹ ਹਲ ਅਤੇ ਬਲਦ ਲੈ ਕੇ ਆਪਣੇ ਖੇਤਾਂ ਚ ਪਹੁੰਚ ਜਾਂਦਾ ਹੈ। ਹੁਣ ਟਰੈਕਟਰਾਂ ਦੇ ਆਉਣ ਨਾਲ ਕਿਸਾਨ ਦਾ ਕੰਮ ਆਸਾਨ ਹੋ ਗਿਆ ਹੈ।


ਕਿਸਾਨ ਸਾਰੇ ਤਿਉਹਾਰ ਬੜੇ ਉਤਸ਼ਾਹ ਨਾਲ ਮਨਾਉਂਦੇ ਹਨ। ਕਈ ਵਾਰ ਓਹ ਖੁਸ਼ੀ ਵਿੱਚ ਭਜਨ ਅਤੇ ਕੀਰਤਨ ਵੀ ਕਰਦੇ ਹਨ। ਉਹ ਢੋਲਕ ਅਤੇ ਮੰਜੀਰਾ ਵਜਾਉਣ ਨਾਲ ਓਹ ਆਨੰਦ ਲੈਂਦੇ ਹਨ।


ਕਿਸਾਨ ਧਰਤੀ ਦਾ ਪੁੱਤਰ ਹੈ। ਸੱਚੀ ਉਹ ਸਾਡਾ ਅੰਨਦਾਤਾ ਹੈ।