ਸਵੇਰ ਦਾ ਦ੍ਰਿਸ਼ਯ 
Sawer Da Drishya 



ਸਵੇਰ ਦਾ ਸਮਾਂ ਬਹੁਤ ਸੁਹਾਵਣਾ ਹੁੰਦਾ ਹੈ। ਸਵੇਰ ਦੀ ਹਵਾ ਵਿਚ ਬਹੁਤ ਤਾਜ਼ਗੀ ਭਰੀ ਹੁੰਦੀ ਹੈ। ਜਦ ਸੂਰਜ ਪੂਰਬ ਵਿੱਚ ਚੜ੍ਹਦਾ ਹੈ ਚਾਰੇ ਪਾਸੇ ਸੁਨਹਿਰੀ ਧੁੱਪ ਫੈਲ ਜਾਂਦੀ ਹੈ। ਰਾਤ ਦਾ ਹਨੇਰਾ ਦੂਰ ਹੋ ਜਾਂਦਾ ਹੈ।


ਸਵੇਰੇ-ਸਵੇਰੇ ਦਰੱਖਤਾਂ ਤੇ ਪੰਛੀ ਚਹਿਕਣਾ ਸ਼ੁਰੂ ਕਰ ਦਿੰਦੇ ਹਨ। ਬਾਗਾਂ ਵਿੱਚ ਫੁੱਲ ਖਿੜਦੇ ਹਨ। ਫੁੱਲਾਂ ਦੀ ਮਹਿਕ ਨਾਲ ਹਵਾ ਮਹਿਕਦੀ ਹੈ। ਫੁੱਲਾਂ ਅਤੇ ਪੱਤਿਆਂ ਤੇ ਤ੍ਰੇਲ ਦੀਆਂ ਬੂੰਦਾਂ ਮੋਤੀਆਂ ਵਾਂਗ ਚਮਕਦੀਆਂ ਹਨ।


ਲੋਕ ਆਪਣੀ ਨੀਂਦ ਛੱਡ ਕੇ ਸਵੇਰੇ ਜਲਦੀ ਉੱਠ ਜਾਂਦੇ ਹਨ। ਕਿਸਾਨ ਹਲ ਅਤੇ ਬਲਦ ਲੈ ਕੇ ਖੇਤ ਵੱਲ ਤੁਰ ਪੈਂਦਾ ਹੈ। ਧੋਬੀ ਵੀ ਕੱਪੜੇ ਧੋਣ ਲਈ ਨਦੀ ਦੇ ਘਾਟ ਤੇ ਪਹੁੰਚਦਾ ਹੈ। ਵਿਦਿਆਰਥੀ ਆਪੋ-ਆਪਣੇ ਸਕੂਲਾਂ ਵੱਲ ਚਲੇ ਜਾਂਦੇ ਹਨ। ਮੰਦਰਾਂ ਵਿੱਚ ਆਰਤੀ ਕੀਤੀ ਜਾਂਦੀ ਹੈ। ਸ਼ਹਿਰਾਂ ਵਿੱਚ, ਕੁਝ ਲੋਕ ਸਵੇਰੇ ਤਾਜ਼ੀ ਹਵਾ ਵਿੱਚ ਸੈਰ ਕਰਨ ਲਈ ਨਿਕਲਦੇ ਹਨ।


ਸੱਚੀ, ਸਵੇਰ ਸਾਡੇ ਲਈ ਨਵੀਂ ਰੋਸ਼ਨੀ, ਜੋਸ਼ ਅਤੇ ਤਾਜ਼ਗੀ ਲਿਆਉਂਦੀ ਹੈ।