ਜਵਾਹਰ ਲਾਲ ਨਹਿਰੂ
Jawahar Lal Nehru
ਪੰਡਿਤ ਜਵਾਹਰ ਲਾਲ ਨਹਿਰੂ ਸਾਡੇ ਦੇਸ਼ ਦੇ ਮਹਾਨ ਨੇਤਾ ਸਨ। ਨਹਿਰੂ ਜੀ ਦਾ ਜਨਮ 14 ਨਵੰਬਰ 1889 ਨੂੰ ਇਲਾਹਾਬਾਦ ਵਿੱਚ ਹੋਇਆ ਸੀ।
ਉਨ੍ਹਾਂ ਦੇ ਪਿਤਾ ਦਾ ਨਾਂ ਪੰਡਿਤ ਮੋਤੀਲਾਲ ਨਹਿਰੂ ਅਤੇ ਮਾਤਾ ਦਾ ਨਾਂ ਸਵਰੂਪਰਾਣੀ ਸੀ। ਪੰਡਿਤ ਮੋਤੀ ਲਾਲ ਨਹਿਰੂ ਆਪਣੇ ਸਮੇਂ ਦੇ ਪ੍ਰਸਿੱਧ ਵਕੀਲ ਸਨ।
ਨਹਿਰੂ ਜੀ ਦੀ ਪੜ੍ਹਾਈ ਇੰਗਲੈਂਡ ਵਿੱਚ ਹੋਈ। ਭਾਰਤ ਪਰਤਣ ਤੇ ਉਨ੍ਹਾਂ ਦੀ ਗਾਂਧੀ ਜੀ ਨਾਲ ਜਾਣ-ਪਛਾਣ ਹੋਈ। ਉਸ ਸਮੇਂ ਦੇਸ਼ ਵਿੱਚ ਆਜ਼ਾਦੀ ਦੀ ਲਹਿਰ ਚੱਲ ਰਹੀ ਸੀ। ਨਹਿਰੂ ਜੀ ਵੀ ਇਸ ਵਿੱਚ ਕੁੱਦ ਪਏ। ਉਹ ਕਈ ਵਾਰ ਜੇਲ੍ਹ ਗਏ। ਉਹਨਾਂ ਨੇ ਜੇਲ੍ਹ ਵਿੱਚ ਕਈ ਕਿਤਾਬਾਂ ਲਿਖੀਆਂ।
1947 ਵਿੱਚ ਦੇਸ਼ ਆਜ਼ਾਦ ਹੋਇਆ। ਨਹਿਰੂ ਦੇਸ਼ ਦੇ ਪਹਿਲੇ ਪ੍ਰਧਾਨ ਮੰਤਰੀ ਬਣੇ। ਉਨ੍ਹਾਂ ਨੇ ਸਾਡੇ ਦੇਸ਼ ਦੀ ਤਰੱਕੀ ਲਈ ਬਹੁਤ ਕੰਮ ਕੀਤੇ। ਉਹ ਬੱਚਿਆਂ ਵਿੱਚ ‘ਚਾਚਾ ਨਹਿਰੂ’ ਦੇ ਨਾਂ ਨਾਲ ਮਸ਼ਹੂਰ ਸਨ। ਉਹ ਗੁਲਾਬ ਦਾ ਫੁੱਲ ਬਹੁਤ ਪਿਆਰ ਕਰਦੇ ਸੀ। ਉਨ੍ਹਾਂ ਦੀ ਮੌਤ 27 ਮਈ 1964 ਨੂੰ ਦਿੱਲੀ ਵਿਖੇ ਹੋਈ।
ਪੂਰੀ ਦੁਨੀਆ ਨਹਿਰੂ ਜੀ ਨੂੰ 'ਸ਼ਾਂਤੀ ਦੂਤ’ ਵਜੋਂ ਜਾਣਦੀ ਹੈ।
0 Comments