ਜੇ ਮੀਂਹ ਨਾ ਪੈਂਦਾ
Je Meeh Na Penda
ਮੀਂਹ ਵਿੱਚ ਬੱਦਲ ਵਰ੍ਹਦੇ ਹਨ। ਅਸੀਂ ਉਨ੍ਹਾਂ ਤੋਂ ਪਾਣੀ ਲੈਂਦੇ ਹਾਂ। ਪਾਣੀ ਤੋਂ ਬਿਨਾਂ ਸਾਡੀਆਂ ਮੁਸ਼ਕਿਲਾਂ ਦੂਰ ਨਹੀਂ ਹੋਣੀਆਂ ਸਨ।
ਜੇਕਰ ਮੀਂਹ ਨਾ ਪੈਂਦਾ ਤਾਂ ਨਦੀਆਂ, ਝੀਲਾਂ ਅਤੇ ਛੱਪੜ ਸਭ ਸੁੱਕੇ ਰਹਿੰਦੇ। ਪਹਾੜਾਂ ਤੋਂ ਡਿੱਗਣ ਵਾਲੇ ਸੁੰਦਰ ਝਰਨੇ ਨਹੀਂ ਹੁੰਦੇ। ਮਨੁੱਖ, ਪਸ਼ੂ, ਪੰਛੀ ਸਭ ਪਿਆਸ ਨਾਲ ਤੜਫਣ ਲੱਗ ਜਾਂਦੇ।
ਜੇ ਮੀਂਹ ਨਾ ਪੈਂਦਾ ਤਾਂ ਧਰਤੀ ਵੀਰਾਨ ਹੋ ਜਾਂਦੀ। ਹਰਿਆਲੀ ਅਲੋਪ ਹੋ ਜਾਂਦੀ ਹੈ। ਪਾਣੀ ਦੀ ਘਾਟ ਕਾਰਨ ਰੁੱਖ ਨਹੀਂ ਸੀ ਉੱਗਣੇ। ਖੇਤਾਂ ਵਿੱਚ ਸੁਨਹਿਰੀ ਫ਼ਸਲ ਨਾ ਹੁੰਦੀ ਅਤੇ ਖਾਣ ਨੂੰ ਸੁਆਦਲੇ ਫਲ ਵੀ ਨਹੀਂ ਮਿਲਣੇ ਸਨ। ਬਾਗਾਂ ਵਿੱਚ ਫੁੱਲ ਨਹੀਂ ਸੀ ਖਿੜਣੇ।
ਜੇ ਮੀਂਹ ਨਾ ਪੈਂਦਾ ਤਾਂ ਸਵਾਨ ਵਿੱਚ ਨਾ ਝੂਲੇ ਪੈਂਦੇ, ਨਾ ਮੋਰ ਨੱਚਦੇ, ਨਾ ਡੱਡੂ ਬੋਲਦੇ। ਧਰਤੀ ਉੱਤੇ ਜਿੰਦਗੀ ਦੀ ਕੋਈ ਲਹਿਰ ਨਹੀਂ ਸੀ ਹੋਣੀ। ਦੁਨੀਆਂ ਦੀ ਇਹ ਸਾਰੀ ਸੁੰਦਰਤਾ ਮੀਂਹ ਦਾ ਚਮਤਕਾਰ ਹੈ।
0 Comments