ਇੱਕ ਬੁੱਢੇ ਕੁੱਤੇ ਦੀ ਜੀਵਨੀ
Ek Budhe Kutte Di Jeevani
ਮੈਂ ਇੱਕ ਬੁੱਢੇ ਕੁੱਤਾ ਹਾਂ। ਮੇਰਾ ਜਨਮ ਇੱਕ ਬੰਗਲੇ ਦੇ ਵਿਹੜੇ ਵਿੱਚ ਹੋਇਆ ਸੀ। ਮੇਰੇ ਬਹੁਤ ਸਾਰੇ ਭਰਾ ਸਨ। ਮੇਰੀ ਮਾਂ ਸਾਨੂੰ ਬਹੁਤ ਪਿਆਰ ਕਰਦੀ ਸੀ।
ਮੈਂ ਬਚਪਨ ਤੋਂ ਹੀ ਬਹੁਤ ਸਾਹਸੀ ਸੀ। ਇੱਕ ਵਾਰ ਰਾਤ ਨੂੰ ਕੁਝ ਚੋਰ ਬੰਗਲੇ ਵਿੱਚ ਦਾਖਲ ਹੋ ਗਏ। ਮੇਰੇ ਭੌਂਕਣ ਤੇ ਬੰਗਲੇ ਦੇ ਲੋਕ ਜਾਗ ਪਏ। ਉਹਨਾਂ ਨੇ ਭੱਜ ਰਹੇ ਚੋਰਾਂ ਨੂੰ ਫੜ ਲਿਆ। ਉਸ ਦਿਨ ਤੋਂ ਬੰਗਲੇ ਦੇ ਮਾਲਕ ਅਤੇ ਮਾਲਕਿਨ ਮੈਨੂੰ ਬਹੁਤ ਪਿਆਰ ਕਰਨ ਲੱਗ ਪਏ।
ਮੈਂ ਉਹਨਾਂ ਦੇ ਛੋਟੇ ਬੇਟੇ ਨਾਲ ਘੰਟਿਆਂ ਬੱਧੀ ਖੇਡਦਾ ਰਹਿੰਦਾ ਸੀ। ਉਹ ਮੈਨੂੰ ‘ਬਹਾਦਰ’ ਕਹਿ ਕੇ ਬੁਲਾਉਂਦੇ ਸਨ। ਬੰਗਲੇ ਦੇ ਨੌਕਰਾਂ ਨੇ ਮੇਰਾ ਬਹੁਤ ਖਿਆਲ ਰੱਖਿਆ। ਮੈਂ ਕਈ ਸਾਲ ਬੰਗਲੇ ਵਿਚ ਰਿਹਾ ਅਤੇ ਸਾਰਿਆਂ ਦੀ ਸੇਵਾ ਕਰਦਾ ਰਿਹਾ।
ਹੁਣ ਮੈਂ ਬੁੱਢਾ ਹੋ ਗਿਆ ਹਾਂ। ਮੈਂ ਆਪਣੀ ਬਾਕੀ ਦੀ ਜ਼ਿੰਦਗੀ ਬੰਗਲੇ ਦੇ ਬਾਹਰ ਇੱਕ ਕੋਨੇ ਵਿੱਚ ਬਿਤਾ ਰਿਹਾ ਹਾਂ।
ਰੱਬ ਜਾਣੇ, ਜ਼ਿੰਦਗੀ ਦੇ ਕਿੰਨੇ ਦਿਨ ਬਾਕੀ ਹਨ?
0 Comments