ਮਹਾਤਮਾ ਗਾਂਧੀ 
Mahatma Gandhi



ਮਹਾਤਮਾ ਗਾਂਧੀ ਸਾਡੇ ਦੇਸ਼ ਦੇ ਮਹਾਨ ਨੇਤਾ ਸਨ।

ਗਾਂਧੀ ਜੀ ਦਾ ਜਨਮ 2 ਅਕਤੂਬਰ, 1869 ਨੂੰ ਪੋਰਬੰਦਰ, ਗੁਜਰਾਤ ਵਿੱਚ ਹੋਇਆ ਸੀ। ਉਹਨਾਂ ਦਾ ਨਾਮ ਮੋਹਨਦਾਸ ਸੀ। ਉਨ੍ਹਾਂ ਦੇ ਪਿਤਾ ਦਾ ਨਾਂ ਕਰਮਚੰਦ ਹੈ ਅਤੇ ਮਾਤਾ ਦਾ ਨਾਮ ਪੁਤਲੀਬਾਈ ਸੀ। ਗਾਂਧੀ ਜੀ ਨੇ ਇੰਗਲੈਂਡ ਜਾ ਕੇ ਕਾਨੂੰਨ ਦੀ ਪ੍ਰੀਖਿਆ ਪਾਸ ਕੀਤੀ।

ਵੱਡੇ ਹੋ ਕੇ, ਗਾਂਧੀ ਜੀ ਨੇ ਦੇਸ਼ ਨੂੰ ਆਜ਼ਾਦ ਕਰਨ ਲਈ ਇੱਕ ਅੰਦੋਲਨ ਸ਼ੁਰੂ ਕੀਤਾ। ਉਹ ਸੱਚ ਅਤੇ ਅਹਿੰਸਾ ਦੇ ਮਾਰਗ ਤੇ ਚਲੇ। ਉਨ੍ਹਾਂ ਨੇ ਦੇਸ਼ ਨੂੰ ਅੰਗਰੇਜ਼ਾਂ ਦੀ ਗੁਲਾਮੀ ਤੋਂ ਆਜ਼ਾਦ ਕਰਵਾਇਆ। 1948 ਵਿੱਚ ਦਿੱਲੀ ਵਿੱਚ ਗਾਂਧੀ ਜੀ ਦੀ ਹੱਤਿਆ ਕਰ ਦਿੱਤੀ ਗਈ ਸੀ।

ਗਾਂਧੀ ਜੀ ਨੂੰ ਭਾਰਤ ਦਾ ‘ਰਾਸ਼ਟਰਪਿਤਾ’ ਕਿਹਾ ਜਾਂਦਾ ਹੈ। ਅਸੀਂ ਗਾਂਧੀ ਜੀ ਨੂੰ 'ਬਾਪੂ' ਕਹਿੰਦੇ ਹਾਂ।