ਚਾਚਾ ਨਹਿਰੂ
Chacha Nehru
ਚਾਚਾ ਨਹਿਰੂ ਸਾਡੇ ਦੇਸ਼ ਦੇ ਮਹਾਨ ਨੇਤਾ ਸਨ।
ਚਾਚਾ ਨਹਿਰੂ ਦਾ ਨਾਂ ਜਵਾਹਰ ਲਾਲ ਸੀ। ਉਨ੍ਹਾਂ ਦਾ ਜਨਮ 14 ਨਵੰਬਰ 1889 ਨੂੰ ਇਲਾਹਾਬਾਦ ਵਿੱਚ ਹੋਇਆ ਸੀ। ਉਨ੍ਹਾਂ ਦੇ ਪਿਤਾ ਦਾ ਨਾਂ ਮੋਤੀ ਲਾਲ ਨਹਿਰੂ ਅਤੇ ਮਾਤਾ ਦਾ ਨਾਂ ਸਵਰੂਪਰਾਣੀ ਸੀ।
ਨਹਿਰੂ ਜੀ ਦੀ ਪੜ੍ਹਾਈ ਇੰਗਲੈਂਡ ਵਿੱਚ ਹੋਈ। ਵੱਡੇ ਹੋ ਕੇ, ਉਹ ਮਹਾਤਮਾ ਗਾਂਧੀ ਦੇ ਚੇਲਾ ਬਣ ਗਏ ਅਤੇ ਆਜ਼ਾਦੀ ਦੀ ਲੜਾਈ ਵਿੱਚ ਕੁੱਦ ਗਏ। ਜਦੋਂ ਭਾਰਤ ਆਜ਼ਾਦ ਹੋਇਆ ਤਾਂ ਉਹ ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਬਣੇ। ਉਨ੍ਹਾਂ ਦੀ ਅਗਵਾਈ ਵਿੱਚ ਭਾਰਤ ਨੇ ਬਹੁਤ ਤਰੱਕੀ ਕੀਤੀ। 27 ਮਈ 1964 ਨੂੰ ਉਨ੍ਹਾਂ ਦੀ ਮੌਤ ਹੋ ਗਈ।
ਨਹਿਰੂਜੀ ਬੱਚਿਆਂ ਨੂੰ ਬਹੁਤ ਪਿਆਰ ਕਰਦੇ ਸਨ, ਇਸ ਲਈ ਉਨ੍ਹਾਂ ਦੇ ਜਨਮ ਦਿਨ ਨੂੰ 'ਬਾਲ ਦਿਵਸ' ਵਜੋਂ ਮਨਾਇਆ ਜਾਂਦਾ ਹੈ।
0 Comments