ਮੇਰਾ ਮਨਪਸੰਦ ਨੇਤਾ 
Mera Pasandida Neta



ਮਹਾਤਮਾ ਗਾਂਧੀ ਮੇਰੇ ਪਸੰਦੀਦਾ ਨੇਤਾ ਹਨ। ਅਸੀਂ ਸਾਰੇ ਉਸਨੂੰ ਸਤਿਕਾਰ ਅਤੇ ਪਿਆਰ ਨਾਲ ‘ਬਾਪੂ’ ਕਹਿੰਦੇ ਹਾਂ। ਪੂਰੀ ਕੌਮ ਉਨ੍ਹਾਂ ਨੂੰ ‘ਰਾਸ਼ਟਰ ਪਿਤਾ’ ਮੰਨਦੀ ਹੈ।

ਗਾਂਧੀ ਜੀ ਦਾ ਪੂਰਾ ਨਾਂ ਮੋਹਨਦਾਸ ਕਰਮਚੰਦ ਗਾਂਧੀ ਸੀ। ਉਨ੍ਹਾਂ ਦਾ ਜਨਮ 2 ਅਕਤੂਬਰ 1869 ਨੂੰ ਗੁਜਰਾਤ ਦੇ ਪੋਰਬੰਦਰ ਸ਼ਹਿਰ ਵਿੱਚ ਹੋਇਆ ਸੀ।

ਗਾਂਧੀ ਜੀ ਬਚਪਨ ਤੋਂ ਹੀ ਸੱਚ ਬੋਲਣ ਤੇ ਜ਼ੋਰ ਦਿੰਦੇ ਸਨ। ਉਹਨਾਂ ਨੇ ਬੇਇਨਸਾਫ਼ੀ ਦਾ ਸਖ਼ਤ ਵਿਰੋਧ ਕੀਤਾ। ਉਹ ਜਾਤ-ਪਾਤ ਅਤੇ ਧਰਮ ਦੇ ਵਿਤਕਰੇ ਵਿੱਚ ਵਿਸ਼ਵਾਸ ਨਹੀਂ ਰੱਖਦੇ ਸੀ। ਉਹ ਸਾਡੇ ਦੇਸ਼ ਦੇ ਮਹਾਨ ਨੇਤਾ ਸਨ। ਉਨ੍ਹਾਂ ਦਾ ਜੀਵਨ ਬਹੁਤ ਸੱਚਾ ਅਤੇ ਸਾਦਾ ਸੀ।

ਗਾਂਧੀ ਜੀ ਕਾਨੂੰਨ ਦੀ ਪੜ੍ਹਾਈ ਲਈ ਇੰਗਲੈਂਡ ਗਏ ਸਨ। ਉੱਥੋਂ ਉਹ ਵਕੀਲ ਬਣ ਕੇ ਭਾਰਤ ਪਰਤੇ। ਬਾਅਦ ਵਿੱਚ ਉਹ ਦੱਖਣੀ ਅਫਰੀਕਾ ਚਲੇ ਗਏ। ਉਥੇ ਵੀ ਅੰਗਰੇਜ਼ਾਂ ਦਾ ਰਾਜ ਸੀ। ਗੋਰੀ ਸਰਕਾਰ ਅਫ਼ਰੀਕਾ ਦੇ ਮੂਲ ਨਿਵਾਸੀਆਂ ਅਤੇ ਭਾਰਤੀਆਂ ਤੇ ਜ਼ੁਲਮ ਕਰਦੀ ਸੀ। ਗਾਂਧੀ ਜੀ ਨੇ ਅਹਿੰਸਾ ਦੇ ਆਧਾਰ ਤੇ ਲੋਕਾਂ ਨੂੰ ਉਨ੍ਹਾਂ ਦੇ ਅਧਿਕਾਰ ਦਿੱਤੇ। ਭਾਰਤ ਆ ਕੇ ਉਨ੍ਹਾਂ ਨੇ ਸੱਚ ਅਤੇ ਅਹਿੰਸਾ ਦੇ ਬਲ ਤੇ ਕਈ ਅੰਦੋਲਨ ਸ਼ੁਰੂ ਕੀਤੇ ਅਤੇ ਭਾਰਤ ਨੂੰ ਆਜ਼ਾਦੀ ਦਿਵਾਈ। ਉਨ੍ਹਾਂ ਨੂੰ ਸਾਡਾ 'ਰਾਸ਼ਟਰ ਪਿਤਾ' ਕਿਹਾ ਜਾਂਦਾ ਹੈ। ਉਹਨਾਂ ਨੇ ਸਾਨੂੰ ਸੱਚਾਈ, ਪਿਆਰ ਅਤੇ ਏਕਤਾ ਦਾ ਪਾਠ ਪੜ੍ਹਾਇਆ।

30 ਜਨਵਰੀ 1948 ਨੂੰ ਗਾਂਧੀ ਜੀ ਦੀ ਹੱਤਿਆ ਕਰ ਦਿੱਤੀ ਗਈ ਸੀ। ਅੱਜ ਪੂਰੀ ਦੁਨੀਆ ਗਾਂਧੀ ਜੀ ਨੂੰ ਯਾਦ ਕਰਦੀ ਹੈ ਅਤੇ ਉਨ੍ਹਾਂ ਦਾ ਸਤਿਕਾਰ ਕਰਦੀ ਹੈ।