ਮੇਰੀ ਯਾਦਗਾਰ ਯਾਤਰਾ 
Meri Yadgaar Yatra



ਸਰਦੀਆਂ ਦੀਆਂ ਛੁੱਟੀਆਂ ਦੌਰਾਨ, ਮੈਂ ਆਪਣੇ ਕਲਾਸ ਦੇ ਦੋਸਤਾਂ ਨਾਲ ਵਜਰੇਸ਼ਵਰੀ ਦੇ ਦੌਰੇ ਤੇ ਗਿਆ ਸੀ। ਸਾਡੇ ਨਾਲ ਕਲਾਸ ਟੀਚਰ ਵੀ ਸਨ।


ਚਰਚਗੇਟ ਸਟੇਸ਼ਨ ਤੋਂ ਵਸਾਈ ਸਟੇਸ਼ਨ ਤੱਕ ਅਸੀਂ ਰੇਲਗੱਡੀ ਵਿੱਚ ਬੈਠ ਕੇ ਗਏ। ਉਥੋਂ ਐਸ.ਟੀ ਬੱਸ ਵਿੱਚ ਬੈਠ ਕੇ ਅਸੀਂ ਵਜਰੇਸ਼ਵਰੀ ਪਹੁੰਚ ਗਏ।


ਉੱਥੇ ਕੁਝ ਨਾਸ਼ਤਾ ਕਰਨ ਤੋਂ ਬਾਅਦ ਅਸੀਂ ਵਜਰੇਸ਼ਵਰੀ ਦੇਵੀ ਦੇ ਮੰਦਰ ਦੇ ਦਰਸ਼ਨ ਕੀਤੇ। ਅਸੀਂ ਉੱਥੋਂ ਦੇ ਮਸ਼ਹੂਰ ਗਰਮ ਪਾਣੀ ਵਾਲੇ ਤਲਾਬ ਵਿੱਚ ਇਸ਼ਨਾਨ ਕੀਤਾ। ਫੇਰ ਅਸੀਂ ਦੁਪਹਿਰ ਦਾ ਖਾਣਾ ਖਾ ਲਿਆ।


ਖਾਣੇ ਤੋਂ ਬਾਅਦ ਅਸੀਂ ਉਥੇ ਕ੍ਰਿਕੇਟ, ਫੁਟਬਾਲ ਅਤੇ ਲੁਕਣ-ਮਿਚੀ ਦੀਆਂ ਖੇਡਾਂ ਖੇਡੀਆਂ। ਸਾਡੇ ਕੁਝ ਦੋਸਤਾਂ ਨੇ ਅੰਤਾਕਸ਼ਰੀ ਖੇਡਣ ਦਾ ਆਨੰਦ ਮਾਣਿਆ। ਸ਼ਾਮੀ ਅਸੀਂ ਵਾਪਸ ਆਉਂਦੇ ਸਮੇਂ ਗਣੇਸ਼ਪੁਰੀ ਆਸ਼ਰਮ ਦੇਖਿਆ।


ਅਸੀਂ ਇਸ ਦੌਰੇ ਦਾ ਸੱਚੀ ਬੜਾ ਆਨੰਦ ਮਾਣਿਆ। ਮੈਨੂੰ ਇਹ ਦੌਰਾ ਵਾਰ-ਵਾਰ ਯਾਦ ਆਉਂਦਾ ਰਹਿੰਦਾ ਹੈ।