ਮੇਰਾ ਪਿੰਡ
Mera Pind
ਮੇਰੇ ਪਿੰਡ ਦਾ ਨਾਮ ਮਾਧੋਪੁਰ ਹੈ। ਪਿੰਡ ਦੀ ਆਬਾਦੀ ਇੱਕ ਹਜ਼ਾਰ ਦੇ ਕਰੀਬ ਹੈ। ਮੇਰੇ ਪਿੰਡ ਵਿੱਚ ਸਭ ਤੋਂ ਵੱਡੀ ਵਸੋਂ ਕਿਸਾਨਾਂ ਦੀ ਹੈ। ਮੇਰੇ ਪਿੰਡ ਵਿੱਚ ਕਿਸਾਨਾਂ ਤੋਂ ਇਲਾਵਾ ਬਾਣੀਆ, ਲੋਹਾਰ, ਤਰਖਾਣ, ਧੋਬੀ, ਦਰਜ਼ੀ ਆਦਿ ਵੀ ਰਹਿੰਦੇ ਹਨ।
ਕੁਝ ਸਾਲ ਪਹਿਲਾਂ ਪਿੰਡ ਦੇ ਲੋਕਾਂ ਨੇ ਮਿਲ ਕੇ ਸੈਂਕੜੇ ਬੂਟੇ ਲਾਏ ਸਨ। ਅੱਜ ਉਹ ਵੱਡੇ ਹੋ ਗਏ ਹਨ। ਇਨ੍ਹਾਂ ਦੀ ਬਦੌਲਤ ਸਾਰਾ ਪਿੰਡ ਹਰਿਆ-ਭਰਿਆ ਅਤੇ ਸੋਹਣਾ ਦਿਖਾਈ ਦਿੰਦਾ ਹੈ।
ਮੇਰੇ ਪਿੰਡ ਵਿੱਚ ਵੀ ਕੁਝ ਦੁਕਾਨਾਂ ਹਨ। ਪਿੰਡ ਦੇ ਸਕੂਲ ਵਿੱਚ ਅੱਠਵੀਂ ਜਮਾਤ ਤੱਕ ਪੜ੍ਹਾਈ ਕਰਵਾਈ ਜਾਂਦੀ ਹੈ। ਪਿੰਡ ਵਿੱਚ ਇੱਕ ਡਿਸਪੈਂਸਰੀ ਅਤੇ ਇੱਕ ਡਾਕਖਾਨਾ ਵੀ ਹੈ। ਡਾਕਖਾਨੇ ਦੇ ਨੇੜੇ ਹੀ ਪਿੰਡ ਦੀ ਪੰਚਾਇਤ ਦੀ ਇਮਾਰਤ ਹੈ। ਮੇਰੇ ਪਿੰਡ ਵਿੱਚ ਇੱਕ ਗੁਰੂਦਵਾਰਾ ਹੈ ਜੋ ਕਿ ਬਹੁਤ ਮਸ਼ਹੂਰ ਹੈ। ਇੱਥੇ ਹਰ ਸਾਲ ਵੈਸਾਖੀ ਤੇ ਮੇਲਾ ਲੱਗਦਾ ਹੈ। ਮੇਰੇ ਪਿੰਡ ਦੇ ਲੋਕ ਬਹੁਤ ਮਿਹਨਤੀ ਹਨ। ਉਹ ਸਾਰੇ ਇਕੱਠੇ ਰਹਿੰਦੇ ਹਨ।
ਸੱਚੀ, ਮੇਰਾ ਪਿੰਡ ਇੱਕ ਆਦਰਸ਼ ਪਿੰਡ ਹੈ।
0 Comments