ਮੇਰਾ ਜਨਮਦਿਨ 
Mera Janamdin



ਮੈਂ ਆਪਣੇ ਮਾਪਿਆਂ ਦਾ ਇਕਲੌਤਾ ਪੁੱਤਰ ਹਾਂ। ਇਸ ਲਈ ਮੇਰਾ ਜਨਮ ਦਿਨ ਬੜੀ ਧੂਮਧਾਮ ਨਾਲ ਮਨਾਇਆ ਜਾਂਦਾ ਹੈ।


ਮੇਰਾ ਜਨਮ ਦਿਨ 1 ਅਗਸਤ ਨੂੰ ਆਉਂਦਾ ਹੈ। ਇਸ ਦਿਨ ਮੈਂ ਸਵੇਰੇ ਜਲਦੀ ਉੱਠਦਾ ਹਾਂ। ਇਸ਼ਨਾਨ ਕਰਨ ਤੋਂ ਬਾਅਦ, ਮੈਂ ਨਵੇਂ ਕੱਪੜੇ ਪਹਿਨਦਾ ਹਾਂ। ਫੇਰ ਮੈਂ ਆਪਣੇ ਮਾਪਿਆਂ ਨੂੰ ਮੱਥਾ ਟੇਕਦਾ ਹਾਂ। ਉਹ ਮੈਨੂੰ ਪਿਆਰ ਨਾਲ ਗਲੇ ਲਗਾਉਂਦੇ ਹਨ ਅਤੇ ਮੈਨੂੰ ਬਹੁਤ ਸਾਰੀਆਂ ਅਸੀਸਾਂ ਦਿੰਦੇ ਹਨ।


ਇਸ ਦਿਨ ਮੇਰੀ ਮਾਤਾ ਜੀ ਬਹੁਤ ਵਧੀਆ ਮਿਠਾਈਆਂ ਬਣਾਉਂਦੇ ਹਨ। ਸ਼ਾਮ ਨੂੰ ਮੈਂ ਆਪਣੇ ਦੋਸਤਾਂ ਨੂੰ ਰਾਤ ਦੇ ਖਾਨੇ ਤੇ ਬੁਲਾਉਂਦਾ ਹਾਂ। ਮੈਂ ਜਨਮ ਦਿਨ ਦਾ ਕੇਕ ਕੱਟਦਾ ਹਾਂ। ਉਸ ਸਮੇਂ ਸਾਡਾ ਘਰ 'ਹੈਪੀ ਬਰਥਡੇ ਟੂ ਯੂ' ਦੀ ਆਵਾਜ਼ ਨਾਲ ਗੂੰਜ ਉੱਠਦਾ ਹੈ। ਮੇਰੇ ਦੋਸਤ ਮੈਨੂੰ ਕਈ ਤੋਹਫ਼ੇ ਦਿੰਦੇ ਹਨ। ਮੈਂ ਉਨ੍ਹਾਂ ਸਾਰਿਆਂ ਦਾ ਧੰਨਵਾਦ ਕਰਦਾ ਹਾਂ। ਮੇਰੇ ਕੁਝ ਰਿਸ਼ਤੇਦਾਰ ਵੀ ਮੇਰੇ ਜਨਮ ਦਿਨ ਦੀ ਪਾਰਟੀ ਲਈ ਸਾਡੇ ਘਰ ਆਉਂਦੇ ਹਨ। ਉਹ ਮੈਨੂੰ ਤੋਹਫ਼ੇ ਅਤੇ ਅਸੀਸਾਂ ਵੀ ਦਿੰਦੇ ਹਨ।


ਇਸ ਤਰ੍ਹਾਂ ਮੇਰਾ ਜਨਮ ਦਿਨ ਬੜੀ ਖੁਸ਼ੀ ਨਾਲ ਬੀਤਦਾ ਹੈ। ਕਿੰਨਾ ਵਧੀਆ ਹੈ ਜੇਕਰ ਮੇਰਾ ਜਨਮਦਿਨ ਸਾਲ ਵਿੱਚ ਕਈ ਵਾਰ ਆਉਂਦਾ।